Meanings of Punjabi words starting from ਚ

ਬੰਬਈ ਦੇ ਇ਼ਲਾਕੇ ਜਿਲਾ ਪਾਂਚਮਹਲ ਵਿੱਚ ਇੱਕ ਪੁਰਾਣਾ ਨਗਰ, ਜੋ ਬੜੋਦੇ ਤੋਂ ੨੫ ਮੀਲ ਉੱਤਰ ਹੈ.

ਦੇਖੋ, ਚੰਪਾ ੨.। ੨. ਰਾਜਪੂਤਾਨੇ ਵਿੱਚ 'ਚਾਤਸੁਨਗਰ' ਦਾ ਪੁਰਾਣਾ ਨਾਮ, ਜੋ ਜੈਪੁਰ ਤੋਂ ੨੪ ਮੀਲ ਦੱਖਣ ਪੂਰਵ ਹੈ.

ਦੇਖੋ, ਚਪਲਾ.

ਸੰ. ਸੰਗ੍ਯਾ- ਉਹ ਕਾਵ੍ਯ, ਜੋ ਛੰਦ ਅਤੇ ਵਾਰਤਿਕ ਕਵਿਤਾ ਨਾਲ ਮਿਲਵਾਂ ਹੋਵੇ. ਗਦ੍ਯ ਅਤੇ ਪਦ੍ਯਮਯ ਕਾਵ੍ਯ. ਨਸਰ ਅਤੇ ਨਜਮ ਦੀ ਮਿਲਵੀਂ ਰਚਨਾ.

ਚਾਪਨ ਕਰਦਾ. ਦਬਾਉਂਦਾ. "ਤਿਸੁ ਭੇਟੇ ਦਾਹਿਦ ਨ ਚੰਪੈ." (ਸਵੈਯੇ ਮਃ ੪. ਕੇ) ਦੇਖੋ, ਚਾਪ.

ਸੰ. चम्ब् ਧਾ- ਜਾਣਾ.

ਸੰ. ਚਰ੍‍ਮਕਸ੍ਟ ਅਥਵਾ ਗਜਚਰ੍‍ਮ. [صدفیِیہ] ਸਦਫ਼ੀਯਹ. Psoriasis. ਇਹ ਰੋਗ ਤੁਚਾ (ਖਲੜੀ) ਦਾ ਹੈ. ਇਹ ਜਾਦਾ ਪੈਰ ਉੱਪਰ, ਦੋਹਾਂ ਗਿੱਟਿਆਂ ਦੇ ਵਿਚਕਾਰ ਹੁੰਦਾ ਹੈ. ਹੱਥਾਂ ਤੇ ਭੀ ਕਦੇ ਕਦੇ ਦੇਖੀਦਾ ਹੈ. ਰੋਗ ਦੀ ਛੂਤ ਨਾਲ ਹੋਰ ਅੰਗਾਂ ਤੇ ਭੀ ਹੋ ਜਾਂਦਾ ਹੈ. ਦੱਦ ਵਾਂਙ ਇਸ ਦੇ ਭੀ ਕੀੜੇ ਹੁੰਦੇ ਹਨ. ਖੁਰਕ ਬਹੁਤ ਹੁੰਦੀ ਹੈ, ਜਾਦਾ ਖੁਰਕਣ ਤੋਂ ਪੀਲਾ ਪਾਣੀ ਨਿਕਲਦਾ ਹੈ. ਇਸ ਥਾਂ ਚੰਬਲ ਹੋਵੇ ਉਤਨੇ ਅੰਗ ਨੂੰ ਮੁੜ੍ਹਕਾ ਨਹੀਂ ਆਉਂਦਾ.#ਚੰਬਲ ਦਾ ਸਾਧਾਰਣ ਇਲਾਜ ਹੈ ਕਿ ਚੰਗੇ ਸਬੂਣਾਂ ਨਾਲ ਸ਼ਰੀਰ ਸਾਫ ਕਰੋ. ਊਟ ਦੇ ਸੁੱਕੇ ਲੇਡੇ ਦਸ ਸੇਰ, ਹਾਰੇ ਦੀ ਸ਼ਕਲ ਦੇ ਲਿੱਪੇ ਪੋਚੇ ਟੋਏ ਵਿੱਚ ਵਰਕੇ ਅੱਗ ਲਾਦੇਓ, ਪਿੱਤਲ ਦੀ ਬਾਟੀ ਸਰ੍ਹੋਂ ਦੇ ਤੇਲ ਨਾਲ ਤਰ ਕਰਕੇ ਟੋਏ ਉੱਪਰ ਮੂਧੀ ਮਾਰਦੇਓ, ਥੋੜੀ ਕਿਨਾਰਿਆਂ ਤੇ ਵਿਰਲ ਰੱਖੋ, ਕਿ ਅੱਗ ਨਾ ਬੁਝ ਜਾਵੇ ਅਰ ਥੋੜਾ ਧੂੰਆਂ ਨਿਕਲਦਾ ਰਹੇ. ਜਦ ਲੇਡੇ ਭਸਮ ਹੋ ਜਾਣ ਅਤੇ ਧੂੰਆਂ ਬੰਦ ਹੋ ਚੁਕੇ, ਤਦ ਬਾਟੀ ਵਿੱਚ ਇੱਕ ਤੋਲਾ ਨੀਲਾ ਥੋਥਾ ਅਤੇ ਵੀਹ ਤੋਲੇ ਤਾਰੇਮੀਰੇ ਦਾ ਤੇਲ ਪਾ ਕੇ ਲੋਹੇ ਦੇ ਹਥੌੜੇ ਨਾਲ ਘਸਾਓ ਅਰ ਬਾਟੀ ਦੀ ਸਾਰੀ ਕਾਲਸ ਧੂੰਏ ਦੀ ਘਸਾਕੇ ਤੇਲ ਵਿੱਚ ਮਿਲਾਦੇਓ. ਇਸ ਤੇਲ ਨੂੰ ਸੀਸੀ ਵਿੱਚ ਪਾ ਰੱਖੋ. ਚੰਬਲ ਤੇ ਗਰਮ ਇੱਟ ਦਾ ਇੱਕ ਘੰਟਾ ਸੇਕ ਕਰਕੇ ਫੇਰ ਤੇਲ ਚੋਪੜਦੇਓ. ਇੱਕ ਦੋ ਸਾਤੇ ਇਹ ਲੇਪ ਕਰਨ ਤੋਂ ਚੰਬਲ ਰੋਗ ਹਟ ਜਾਂਦਾ ਹੈ.#ਚਰਾਇਤਾ ਅਤੇ ਪਿੱਤਪਾਪੜਾ ਪੀਣਾ ਗੁਣਕਾਰੀ ਹੈ. ਹਰੜ ਦਾ ਛਿੱਲ ਦਸ ਤੋਲੇ, ਬਹੇੜੇ ਦਾ ਛਿੱਲ ਪੰਜ ਤੋਲੇ, ਅਉਲੇ ਦਾ ਛਿਲਕਾ ਪੰਜ ਤੋਲੇ, ਪਿੱਤਪਾਪੜਾ ਪਚਾਸੀ ਤੋਲੇ, ਰਿਉਂਦ ਚੀਨੀ ਇੱਕ ਤੋਲਾ, ਸਾਰੇ ਕੁੱਟ ਛਾਣਕੇ ਬਦਾਮਰੋਗਨ ਨਾਲ ਝੱਸਕੇ ਦਾਖਾਂ ਵਿੱਚ ਕੁੱਟਕੇ ਗੋਲੀਆਂ ਬਣਾਓ. ਇੱਕ ਤੋਲਾ ਇਨ੍ਹਾਂ ਗੋਲੀਆਂ ਦਾ ਇੱਕ ਸਤਵਾਰਾ ਨਿੱਤ ਸੇਵਨ ਕਰਨਾ ਚੰਬਲ ਰੋਗ ਦੂਰ ਕਰਦਾ ਹੈ। ੨. ਇਕ ਨਦੀ (चर्मण्वती- ਚਰਮਨ੍ਵਤੀ) ਜੋ ਇੰਦੌਰ ਰਾਜ ਵਿੱਚੋਂ ਜਨਪਾਵ ਪਰਵਤ ਤੋਂ ਨਿਕਲਕੇ ੬੫੦ ਮੀਲ ਵਹਿੰਦੀ ਹੋਈ ਇਟਾਵੇ ਤੋਂ ੨੫ ਮੀਲ ਦੱਖਣ ਪੱਛਮ ਜਮਨਾ ਵਿੱਚ ਮਿਲਦੀ ਹੈ.¹