Meanings of Punjabi words starting from ਬ

ਸੰ. ਵਿਸਮਤਾ. ਸੰਗ੍ਯਾ- ਅਸਮਤਾ. ਵਿਸਮਤ੍ਵ। ੨. ਵਿਪੱਤਿ. ਮੁਸੀਬਤ. "ਨਾਮ ਬਿਹੂਣ ਬਿਖਮਤਾ." (ਗਾਥਾ)


ਵਿ- ਵਿਸ- ਮਾਰਕੇ. ਵਿਸਯਾਂ ਦੀ ਜ਼ਹਿਰ ਦੂਰ ਕਰਕੇ. "ਪੂਰਨ ਪੂਰਿਰਹਿਆ ਬਿਖ ਮਾਰਿ." (ਗਉ ਅਃ ਮਃ ੧) ੨. ਵਿਸਮ- ਅਰਿ. ਜੋ ਵੈਰੀ ਆਪਣੇ ਬਰਾਬਰ (ਮੁਕਾਬਲੇ) ਦਾ ਨਹੀਂ। ੩. ਦੁਖਦਾਈ ਵੈਰੀ.


ਦੇਖੋ, ਬਿਖਮ ੫. "ਤਰਾ ਬਿਖਮੁ ਭਾਵਨੁ." (ਸ੍ਰੀ ਮਃ ੫) ੨. ਦੇਖੇ, ਬਿਖਮ ੭.


ਵਿ- ਅਤ੍ਯੰਤ ਕਠਿਨ. ਭਾਰੀ ਔਖਾ. "ਬਿਕਮੋਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ." (ਆਸਾ ਛੰਤ ਮਃ ੫)


ਦੇਖੋ, ਜਰੀ ਅਤੇ ਬਿਖੰਮ। ੨. ਦੇਖੋ, ਬਿਖਮਜਰ.


ਸੰ. ਵਿਸਯ, ਜੋ ਆਪਣੇ ਸ੍ਵਰੂਪ ਨਾਲ ਵਿਸਯੀ ਨੂੰ ਬੰਨ੍ਹ ਲੈਂਦੇ ਹਨ, ਸ਼ਬਦ ਸਪਰਸ਼ ਆਦਿ। ੨. ਦੇਸ਼। ੩. ਮਜ਼ਮੂਨ.


ਸੰਗ੍ਯਾ- ਵਿਸ. ਜ਼ਹਿਰ. ਗਰਲ. "ਬਿਖਯਾ ਭਯੰਤਿ ਅੰਮ੍ਰਿਤੰ." (ਸਹਸ ਮਃ ੫) ੨. ਦੇਖੋ, ਬਿਖ੍ਯ। ੩. ਵਿਸਯਾ. ਚੰਦ੍ਰਹਾਸ ਦੀ ਇਸ੍ਤੀ. ਦੇਖੋ, ਚੰਦ੍ਰਹਾਸ ੪.


ਵਿ- ਵਿਸਯਾਸਕ. ਵਿਸਿਯਾਂ ਵਿੱਚ ਲੀਨ ਹੋਇਆ. "ਬਿਖਯੰਤ ਜੀਵੰ ਵਸ੍ਯੰ ਕਰੋਤਿ." (ਸਹਸ ਮਃ ੫)


ਕ੍ਰਿ- ਵਿਕੀਰ੍‍ਣ ਹੋਣਾ. ਖਿਂਡਣਾ. ਫੈਲਣਾ। ੨. ਸੰ. ਵਿਕੀਰ੍‍ਣ. ਵਿ- ਬਿਖਰਿਆ. ਖਿੰਡੀਆ. "ਹਰਿ ਹੈ ਖਾਂਡ ਰੇਤ ਮਹਿ ਬਿਖਰੀ." (ਸ. ਕਬੀਰ) "ਲਕਰੀ ਬਿਖਰਿ ਜਰੀ ਮੰਝ ਭਾਰਿ." (ਰਾਮ ਮਃ ੧)


ਸੰ. वृषल- ਵ੍ਹ੍ਹਿਸਲ. ਸੰਗ੍ਯਾ- ਸ਼ੂਦ੍ਰ. ੨. ਅਧਰਮ ਦੇ ਧਾਰਨ ਵਾਲਾ. ਅਧਰਮੀ ਪੁਰਖ.