Meanings of Punjabi words starting from ਅ

ਦੇਖੋ, ਅਬੁਝ ੨.


ਸੰ. अबुद्घि. ਵਿ- ਅਗ੍ਯਾਨੀ. ਨਾਦਾਨ। ੨. ਸੰਗ੍ਯਾ- ਅਗ੍ਯਾਨਤਾ. ਨਾਦਾਨੀ.


[ابوالفضل] ਅੱਬੁਲਫ਼ਜਲ. ਅਕਬਰ ਬਾਦਸ਼ਾਹ ਦਾ ਮੰਤ੍ਰੀ, ਜੋ ਸ਼ੇਖ਼ ਮੁਬਾਰਕ ਦਾ ਪੁਤ੍ਰ ਸੀ. ਇਸ ਦੀ ਛਾਪ ਅੱਲਾਮੀ ਹੈ. ਇਹ ਫ਼ੈਜੀ ਦਾ ਭਾਈ ਅਤੇ ਵਡਾ ਵਿਦ੍ਵਾਨ ਸੀ. ਇਸ ਦਾ ਜਨਮ ਸਨ ੧੫੫੧ ਅਤੇ ਦੇਹਾਂਤ ੧੬੦੨ ਵਿੱਚ ਹੋਇਆ. ਇਸ ਦੀ ਰਚੀਆਂ ਕਈ ਬਹੁਤ ਉੱਤਮ ਕਿਤਾਬਾਂ ਹਨ. ਪੰਚਤੰਤ੍ਰ ਦਾ ਅਨੁਵਾਦ "ਅਯਾਰ ਦਾਨਿਸ਼" ਫ਼ਾਰਸੀ ਵਿੱਚ ਇਸੇ ਨੇ ਲਿਖਿਆ ਹੈ. ਇਸ ਦੀ ਤਿਆਰ ਕੀਤੀ ਹੋਈ 'ਆਈਨ ਅਕਬਰੀ' ਵਡੀ ਇਤਿਹਾਸਕ ਪੁਸਤਕ ਹੈ, ਜਿਸ ਤੋਂ ਅਕਬਰ ਦੇ ਰਾਜਪ੍ਰਬੰਧ ਦਾ ਪੂਰਾ ਪੂਰਾ ਪਤਾ ਲਗਦਾ ਹੈ.


ਦੇਖੋ, ਅਬੁਝ ੨.


Paolo di Avitabile ਪਾਲੋ ਦੀ ਅਵੀਤਾਬੀਲ. ਅਕਤਬੂਰ ਸਨ ੧੭੯੧ ਵਿੱਚ ਇਸ ਦਾ ਜਨਮ ਇਟਲੀ ਦੇਸ ਅੰਦਰ ਹੋਇਆ. ਅਨੇਕ ਥਾਂ ਨੌਕਰੀ ਕਰਦਾ ਹੋਇਆ ਲਹੌਰ ਆਕੇ ਮਹਾਰਾਜਾ ਰਣਜੀਤ ਸਿੰਘ ਸ਼ੇਰ ਪੰਜਾਬ ਦਾ ਫੌਜੀ ਸਰਦਾਰ ਬਣਿਆ. ਜਰਨੈਲ ਅਵੀਤਾਬੀਲ ਦੀ ਛਾਉਣੀ ਨੌਲੱਖੇ ਅਤੇ ਰਹਿਣ ਦੀ ਕੋਠੀ ਬੁੱਧੂ ਦੇ ਆਵੇ ਤੇ ਸੀ. ਇਹ ਵਡੇ ਡੀਲ ਵਾਲਾ ਸੁੰਦਰ ਅਤੇ ਚਤੁਰ ਸਿਪਾਹੀ ਸੀ. ਇਸ ਨੇ ਵਜੀਰਾਬਾਦ ਨੂੰ ਨਵੀਂ ਸ਼ਕਲ ਦਾ ਬਣਾਇਆ ਅਤੇ ਕੁਝ ਸਮਾਂ ਪਿਸ਼ੌਰ ਦਾ ਗਵਰਨਰ ਰਿਹਾ.#ਸਿੱਖਾਂ ਦਾ ਰਾਜਪ੍ਰਬੰਧ ਵਿਗੜ ਜਾਣ ਤੋਂ ਇਹ ਹਿੰਦੁਸਤਾਨ ਤੋਂ ਚਲਾ ਗਿਆ ਅਤੇ ਫਰਾਂਸ ਵਿੱਚ ੨੮ ਮਾਰਚ ਸਨ ੧੮੫੦ ਨੂੰ ਮੋਇਆ.


ਅ਼. [عبوُر] ਸੰਗ੍ਯਾ- ਪਾਰ ਹੋਣ ਦੀ ਕ੍ਰਿਯਾ. ਲੰਘਣਾ. ਪਾਰ ਜਾਣਾ.


ਦੇਖੋ, ਅਬੀ। ੨. ਵ੍ਯ- ਸੰਬੋਧਨ. ਅਰੇ! ਓ!


ਦੇਖੋ, ਅਬੀ। ੨. ਵ੍ਯ- ਸੰਬੋਧਨ. ਅਰੇ! ਓ!