Meanings of Punjabi words starting from ਕ

ਸੰ. ਕੇਦਾਰ. ਸੰਗ੍ਯਾ- ਚਮਨ. ਖੇਤ ਵਿੱਚ ਵੱਟ ਪਾਕੇ ਜਲ ਠਹਿਰਣ ਨੂੰ ਬਣਾਇਆ ਵਲਗਣ. ਜਲ ਦੇਣ ਵੇਲੇ ਜਿਸ ਦਾ ਕੇ (ਸਿਰ) ਦਾਰ (ਪਾੜਿਆ ਜਾਵੇ). ਕਹੀ ਨਾਲ ਨੱਕਾ ਜਿਸ ਦਾ ਵੱਢੀਏ ਉਹ ਕੇਦਾਰ ਹੈ. "ਮਨੁ ਤਨੁ ਨਿਰਮਲ ਕਰਤ ਕਿਆਰੋ, ਹਰਿ ਸਿੰਚੈ ਸੁਧਾ ਸੰਜੋਰਿ." (ਜੈਤ ਮਃ ੫) ੨. ਦੇਖੋ, ਕਿਆੜਾ ੩.; ਦੇਖੋ, ਕਿਆਰ- ਕਿਆਰਾ.


ਨਾਨਕਿਆਨੇ (ਨਨਕਾਣੇ) ਸਾਹਿਬ ਵਿੱਚ ਉਹ ਗੁਰਅਸਥਾਨ, ਜਿਸ ਥਾਂ ਜਗਤਗੁਰੂ ਨੇ ਪਸ਼ੂਆਂ ਦਾ ਖਾਧਾ ਖੇਤ ਜਿਉਂ ਦਾ ਤਿਉਂ ਕਰ ਦਿੱਤਾ ਸੀ. ਦੇਖੋ, ਨਾਨਕਿਆਨਾ.


ਸੰ. ਕ੍ਰਿਕਾਟ (कृकाट ) ਅਤੇ ਕ੍ਰਿਕਾਟੀ. ਸੰਗ੍ਯਾ- ਗਿੱਚੀ (ਗਰਦਨ) ਦਾ ਜੋੜ. ਗ੍ਰੀਵਾ ਦੀ ਸੰਧਿ. ਸਿੰਧੀ. ਕਿਯਾੜੀ. ਗਿੱਚੀ. ਸਿਰ ਦਾ ਪਿਛਲਾ ਭਾਗ। ੨. ਸੰ. ਕੁਹੇੜੀਧਰ. ਨਮਗੀਰਾ. ਚੰਦੋਆ. "ਲਹਿਣੇ ਧਰਿਓਨੁ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ." (ਵਾਰ ਰਾਮ ੩) ਯਸ਼ ਦਾ ਚੰਦੋਆ ਤਾਣਿਆ ਗਿਆ। ੩. ਫ਼ਾ. [کیارا] ਕਯਾਰਾ. ਦੁੱਖ. ਤਕਲੀਫ਼। ੪. ਸ਼ੋਕ. ਰੰਜ.