Meanings of Punjabi words starting from ਚ

ਕ੍ਰਿ- ਚਿਮਟਨਾ. ਚਿਪਕਨਾ. ਲਿਪਟਨਾ.


ਦੇਖੋ. ਚੰਪਾ। ੨. ਇੱਕ ਪਹਾੜੀ ਰਿਆਸਤ, ਜਿਸ ਦਾ ਪ੍ਰਧਾਨ ਨਗਰ ਚੰਬਾ ਹੈ. ਇਸ ਦੇ ਉੱਤਰ ਅਤੇ ਪੱਛਮ ਕਸ਼ਮੀਰ ਰਾਜ ਅਤੇ ਦੱਖਣ ਗੁਰਦਾਸਪੁਰ ਦਾ ਜਿਲਾ ਅਰ ਕਾਂਗੜਾ ਹੈ. ਚੰਬਾ ਨਗਰ ਰਾਵੀ ਨਦੀ ਦੇ ਸੱਜੇ ਕਿਨਾਰੇ ਸਨ ੯੨੦ ਵਿੱਚ ਸਾਹਿਲਵਰਮਾ ਨੇ ਵਸਾਇਆ ਹੈ. ਇਹ ਪਠਾਨਕੋਟ ਤੋਂ ਸੜਕ ਦੇ ਰਸਤੇ ੭੦ ਮੀਲ ਹੈ। ੩. ਵਿ- ਚਿਤ੍ਰ ਵਿਚਿਤ੍ਰ ਡੱਬ ਖੜੱਬਾ. "ਚੰਬੀ ਬੜਵਾ ਨਿਕਟ ਅਨਾਏ." (ਗੁਪ੍ਰਸੂ)


ਇੱਕ ਰਾਜਪੂਤ ਜਾਤਿ. ਚੰਬੇ ਦੇ ਰਾਜੇ ਇਸੇ ਗੋਤ੍ਰ ਦੇ ਹਨ.


ਸੰਗ੍ਯਾ- ਚੰਬੇ ਦੇ ਇ਼ਲਾਕੇ ਦੀ ਭਾਸਾ (ਬੋਲੀ). ੨. ਚੰਬਿਆਲ ਗੋਤ੍ਰ ਦੀ ਇਸਤ੍ਰੀ। ੩. ਵਿ- ਚੰਬੇ ਨਾਲ ਸੰਬੰਧਿਤ.


ਦੇਖੋ, ਚਮੇਲੀ ਅਤੇ ਚੰਦ੍ਰਿਕਾ ੫.


ਸੰਗ੍ਯਾ- ਚਰ੍‍ਮ. ਚਾਮ. ਤੁਚਾ. ਖੱਲ.