Meanings of Punjabi words starting from ਜ

ਸੰ. जङ्गम. ਤੁਰਨ ਫਿਰਨ ਵਾਲਾ. ਗਮਨ ਕਰਤਾ. ਜੋ ਇੱਕ ਥਾਂ ਨਾ ਟਿਕੇ. "ਅਸਥਾਵਰ ਜੰਗਮ ਕੀਟ ਪਤੰਗਾ." (ਗਉ ਕਬੀਰ)#੨. ਸ਼ੈਵ ਮਤ ਦਾ ਇੱਕ ਫ਼ਿਰਕਾ, ਜੋ ਜੋਗੀਆਂ ਦੀ ਸ਼ਾਖ਼ ਹੈ. ਜੰਗਮ ਸਿਰ ਪੁਰ ਸਰਪ ਦੀ ਸ਼ਕਲ ਦੀ ਰੱਸੀ ਅਤੇ ਧਾਤੁ ਦਾ ਚੰਦ੍ਰਮਾ ਪਹਿਰਦੇ ਹਨ. ਕੰਨਾਂ ਵਿੱਚ ਮੁਦ੍ਰਾ ਦੀ ਥਾਂ ਪਿੱਤਲ ਦੇ ਫੁੱਲ ਮੋਰਪੰਖਾ ਨਾਲ ਸਜੇ ਹੋਏ ਧਾਰਨ ਕਰਦੇ ਹਨ. ਜੰਗਮ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ ਇੱਕ ਧਤਸ੍‍ਥਲ (ਵਿਰਕ੍ਤ) ਦੂਜੇ ਗੁਰੂਸ੍‍ਥਲ (ਗ੍ਰਿਹਸ੍‍ਥੀ). "ਜੰਗਮ ਜੋਧ ਜਤੀ ਸੰਨਿਆਸੀ." (ਮਾਰੂ ਮਃ ੧)


ਮੁਸਾਫ (ਜੰਗ) ਦਾ ਜੰਗ (ਘੰਟਾ). "ਜੰਗ ਮੁਸਾਫਾ ਵੱਜਿਆ." (ਚੰਡੀ ੩) ਦੇਖੋ, ਜੰਗ ਅਤੇ ਮੁਸਾਫ.


ਕ੍ਰਿ- ਸ਼ੌਚ ਜਾਣਾ. ਸੁਚੇਤੇ ਫਿਰਨ ਜਾਣਾ. ਮਲਤ੍ਯਾਗ ਲਈ ਰੋਹੀ ਵਿੱਚ ਜਾਣਾ.


ਵਿ- ਜੰਗਲ ਨਾਲ ਸੰਬੰਧ ਰੱਖਣ ਵਾਲਾ. ਬਨੈਲਾ. ਜੰਗਾਲੀ। ੨. ਪੁਰਤ- ਜੇਂਗਲਾ. ਬਾਰਾਮਦੇ (ਬਰਾਂਡੇ) ਅਥਵਾ ਦਰਵਾਜ਼ੇ ਪੁਰ ਲੱਗੀ ਹੋਈ ਸਰੀਏਦਾਰ ਖਿੜਕੀ ਅਤੇ ਕਿਨਾਰਾ.