Meanings of Punjabi words starting from ਬ

ਸੰ. वृषली- ਵ੍ਹ੍ਹਿਸਲੀ. ਸੰਗ੍ਯਾ- ਸ਼ੂਦਾ. ਸ਼ੂਦ੍ਰ ਦੀ ਇਸਤ੍ਰੀ। ੨. ਅਧਰਮ ਦੇ ਧਾਰਨ ਵਾਲੀ ਔਰਤ। ੩. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਉਹ ਕੰਨ੍ਯਾ- ਜਿਸ ਨੂੰ ਪਿਤਾ ਦੇ ਘਰ ਵਿਆਹ ਤੋਂ ਪਹਿਲਾਂ ਰਿਤੁ ਆਈ ਹੈ.


ਵਿ- ਵਿਸੈਲਾ. ਜ਼ਹਿਰੀਲਾ. "ਬਿਕਾਰ ਬਿਖਲੀਆ." (ਆਸਾ ਮਃ ੫) ੨. ਵਿਸਯਲੀਨ. ਵਿਸਯਾਸਕ੍ਤ.


ਵਿ- ਵਿਸਯਲਿਪ੍ਤ. ਵਿਕਾਰਾਂ ਨਾਲ ਲਿਬੜਿਆ. "ਦੁਰਮਤਿ ਮਦੁ ਜੋ ਪੀਵਤੇ ਬਿਖਲੀਪਤਿ ਕਮਲੀ." (ਆਸਾ ਮਃ ੫) ਸ਼ਰਾਬੀ ਦੁਰ (ਖੋਟੀ) ਅਤੇ ਕਮਲੀ ਸਮਝ ਰੱਖਦੇ ਅਰ ਵਿਸਿਆਂ ਵਿੱਚ ਲੀਨ ਰਹਿਂਦੇ ਹਨ। ੨. ਸੰ. ਵ੍ਰਿਸਲੀਪਤਿ. ਵ੍ਰਿਸਲੀ ਇਸਤ੍ਰੀ ਦਾ ਪਤਿ. ਦੇਖੋ, ਬਿਖਲੀ.


ਦੇਖੋ, ਬਿਖੁਵਾਤ.


ਵਿ- ਔਖਾ. ਦੁਰਗਮ. ਦੁਖਦਾਈ. ਦੇਖੋ, ਬਿਖਮ. "ਬਿਖੜਾ ਬਾਨੁ ਨ ਦਿਸੈ ਕੋਈ." (ਮਾਝ ਮਃ ੫) "ਮੋਹ ਸੋਗ ਬਿਕਾਰ ਬਿਖੜੇ." (ਰਾਮ ਛੰਤ ਮਃ ੫) "ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰੁ." (ਬਸੰ ਮਃ ੫)


ਦੇਖੋ, ਬੀਖ ਅਤੇ ਵਿਖਾ.


ਸੰ. ਵਿਸਮਤਾ. ਸੰਗ੍ਯਾ- ਵਿਸਮਤ੍ਹ. ਅਸਮਤਾ. ਦ੍ਵੈਤ. "ਆਨ ਆਪਨਾ ਕਰਤ ਬੀਚਾਰਾ, ਤਉ ਲਉ ਬੀਚੁ ਬਿਖਾਈ." (ਸੋਰ ਮਃ ੩)


ਸੰਗ੍ਯਾ- ਵਿਸਯ- ਅਗਨਿ. ਵਿਸ਼ਯਰੂਪ ਅੱਗ। ੨. ਵਿਸ (ਜ਼ਹਿਰ) ਰੂਪ ਅਗਨਿ। ੩. ਵਿਸ਼ (ਜਲ) ਅਗਨਿ. ਬੜਵਾਗਨਿ. "ਦਸ ਨਾਰੀ ਮੈ ਕਰੀ ਦੁਹਾਗਨਿ। ਗੁਰੁ ਕਹਿਆ, ਏਹ ਰਸਹਿ ਬਿਖਾਗਨਿ." (ਪ੍ਰਭਾ ਅਃ ਮਃ ੫) ਦਸ ਇੰਦ੍ਰੀਆਂ ਤੋਂ ਮਨ ਦਾ ਸੰਬੰਧ ਦੂਰ ਕਰ ਦਿੱਤਾ. ਇਹ ਇੰਦ੍ਰੀਆਂ ਸ਼ਰੀਰ ਦੇ ਰਸ ਲਈ ਬੜਵਾਗਨਿ ਹਨ. ਰਸ ਸ਼ਬਦ ਵਿੱਚ ਸ਼ਲੇਸ ਹੈ. ਰਸ ਜਲ ਅਤੇ ਬਲ.


ਦੇਖੋ, ਵਿਖਾਣ.


ਸੰ. ਵਿਸਾਦ. ਸੰਗ੍ਯਾ- ਜੜ੍ਹਤਾ। ੨. ਦਿਲ ਦਾ ਟੁੱਟਣਾ. ਦਿਲਸ਼ਿਕਨੀ. "ਬਹੁਰਿ ਨ ਭਏ ਬਿਖਾਦ." (ਸਾਰ ਮਃ ੫) ੩. ਵਿਵਾਦ. ਝਗੜਾ. "ਕਹੂੰ ਬਿਦ੍ਯਾ ਕੋ ਬਿਖਾਦ." (ਅਕਾਲ) ੪. ਦੇਖੋ, ਬਿਸਾਦ,