Meanings of Punjabi words starting from ਖ

ਸੰਗ੍ਯਾ- ਖਾਤਾ. ਟੋਆ. ਗੜ੍ਹਾ. "ਖਤਿਯਾ ਪਰੇ ਰਾਵਜੂ ਪਾਏ." (ਚਰਿਤ੍ਰ ੧੯੪) ੨. ਚਿੱਠੀਰਸਾਂ. ਖ਼ਤ਼ ਲੈ ਜਾਣ ਵਾਲਾ.


ਦੇਖੋ, ਖਤ.


ਸੰ. क्षताङ्ग ਕ੍ਸ਼ਤਾਂਗ. ਘਾਇਲ ਹੁੰਦੇ ਹਨ ਅੰਗ ਜਿਸ ਤੋਂ, ਤੀਰ. "ਬਾਛੜ ਘੱਤੀ ਸੂਰਿਆਂ ਵਿੱਚ ਖੇਤ ਖਤੰਗਾਂ." (ਚੰਡੀ ੩) ੨. ਘਾਇਲ. ਫੱਟੜ। ੩. ਸਿੰਧੀ. ਬਹਾਦੁਰ. ਦਿਲੇਰ। ੪. ਫ਼ਾ. [خدنگ] ਖ਼ਦੰਗ. ਇੱਕ ਖ਼ਾਸ ਬਿਰਛ, ਜਿਸ ਤੋਂ ਕਮਾਣ ਅਤੇ ਤੀਰ ਬਣਦੇ ਹਨ। ੫. ਖ਼ਦੰਗ ਦਾ ਬਣਿਆ ਧਨੁਖ ਅਥਵਾ ਤੀਰ. "ਲੀਏ ਕਰ ਚਕ੍ਰ ਵਕ੍ਰ ਗੋਫਨ ਖਦੰਗਨੀ." (ਸਲੋਹ).