Meanings of Punjabi words starting from ਛ

ਕ੍ਰਿ- ਘੀ ਤੇਲ ਆਦਿਕ ਵਿੱਚ ਤੜਕਾ ਲਾਉਣਾ. ਤਪੇ ਹੋਏ ਘੀ ਵਿੱਚ ਵਸਤੁ ਦੇ ਪਾਉਣ ਤੋਂ ਛਮ ਸ਼ਬਦ ਹੁੰਦਾ ਹੈ. ਦੇਖੋ, ਛਮਕਾ.


ਸੰਗ੍ਯਾ- ਤੜਕਾ. ਘੀ ਆਦਿ ਵਿੱਚ ਭੁੰਨਣ ਦੀ ਕ੍ਰਿਯਾ. "ਦਾਲ ਉਰਦ ਕੀ ਛਮਕ ਬਨਾਈ." (ਗੁਪ੍ਰਸੂ)


ਸੰਗ੍ਯਾ- ਅਨੁ. ਛਣਕਾਰ. ਛਮ ਛਮ ਧੁਨਿ. "ਲੇਤ ਭਵਾਰੀ ਛਮ ਛਮਕਾਰੀ." (ਨਾਪ੍ਰ)


ਸੰ. क्ष्माचर ਕ੍ਸ਼੍‌ਹ੍ਹਮਾਚਰ. ਸੰਗ੍ਯਾ- ਕ੍ਸ਼੍‍ਮਾ (ਪ੍ਰਿਥਵੀ) ਪੁਰ ਫਿਰਨ ਵਾਲਾ, ਮਰਤ੍ਯ. ਮਨੁੱਖ.


ਵਿ- ਕ੍ਸ਼੍‌ਹ੍ਹਮਾਚਰ ਨਾਲ ਹੈ ਜਿਸ ਦਾ ਸੰਬੰਧ. ਮਨੁੱਖ ਦਾ. ਦੇਖੋ, ਛਮਾਚਰ ਅਤੇ ਛਮਿਛਰੀ.


ਦੇਖੋ, ਕ੍ਸ਼੍‍ਮਾ ਅਤੇ ਖਿਮਾ। ੨. ਸੰ. क्ष्मा. ਕ੍ਸ਼੍‍ਮਾ੍. ਪ੍ਰਿਥਿਵੀ. ਜ਼ਮੀਨ.