Meanings of Punjabi words starting from ਝ

ਸਿੰਧੀ. ਕ੍ਰਿ- ਪਗਾਹਣ ਵਿਚਦੀਂ ਲੰਘਣਾ। ੨. ਲੰਮਾ ਸਫ਼ਰ ਕਰਨਾ. "ਦੇਸ ਦਿਸੰਤਰ ਮੈ ਸਗਲੇ ਝਾਗੇ." (ਸੂਹੀ ਮਃ ੫) ੩. ਦੁੱਖ ਸਹਾਰਨਾ। ੪. ਉਲੰਘਣਾ. "ਹਉਮੈ ਬਿਖ ਝਾਗੇ." (ਬਿਲਾ ਛੰਤ ਮਃ ੪)


ਵਿ- ਝਗੜਾ ਕਰਨ ਵਾਲਾ.


ਕ੍ਰਿ. ਵਿ- ਝੱਗ (ਕਾਈ) ਹਟਾਕੇ. "ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ." (ਗਉ ਕਬੀਰ) ੨. ਗਾਹਕੇ. ਫਿਰਕੇ. "ਪਰਦੇਸ ਝਾਗਿ ਸਉਦੇ ਕਉ ਆਇਆ." (ਆਸਾ ਮਃ ੫) ੩. ਦੇਖੋ, ਬਿਬਲੁ.


ਸੰਗ੍ਯਾ- ਬਹੁਤ ਪ੍ਰਬਲ ਪੌਣ. ਨਿਹਾਇਤ ਤੇਜ਼ ਹਵਾ, ਜੋ ਦਰਖਤਾਂ ਨੂੰ ਝਾਂਗਸਿਟਦੀ ਹੈ. Cyclone. "ਝਖੜੁ ਝਾਗੀ ਮੀਹੁ ਵਰਸੈ." (ਸੂਹੀ ਅਃ ਮਃ ੪)


ਗੁਰੂ ਅਰਜਨ ਸਾਹਿਬ ਦਾ ਇੱਕ ਸਿੱਖ, ਜੋ ਕੀਰਤਨ ਕਰਨ ਵਿੱਚ ਨਿਪੁਣ ਸੀ.


ਵਿ- ਸੰਘਣੀਆਂ ਟਾਹਣੀਆਂ ਵਾਲਾ. ਛਤਰੀਦਾਰ. "ਉੱਚਾ ਸਿੰਮਲ ਝਾਟਲਾ." (ਭਾਗੁ)


ਸੰਗ੍ਯਾ- ਸਿਰ ਦੇ ਉਲਝੇ ਹੋਏ ਕੇਸ। ੨. ਕੇਸਾਂ ਦਾ ਜੂੜਾ। ੩. ਚੂੰਡਾ। ੪. ਸਿਰ ਦੇ ਵਾਲ. "ਉਡਿ ਉਡਿ ਰਾਵਾ ਝਾਟੈ ਪਾਇ." (ਵਾਰ ਆਸਾ)