Meanings of Punjabi words starting from ਢ

ਕ੍ਰਿ- ਹੇਠਾਂ ਨੂੰ ਰੋੜ੍ਹਾ। ੨. ਏਧਰ ਓਧਰ ਹਿਲਾਉਣਾ. ਲਹਰਾਉਣਾ। ੩. ਝੁਕਾਉਣਾ. "ਪਾਇਨ ਸੀਸ ਢੁਲਾਇਰਹੀ." (ਕ੍ਰਿਸਨਾਵ) ੪. ਢੋਣ ਦੀ ਕ੍ਰਿਯਾ ਕਰਾਉਣਾ. ਢੁਆਉਂਣਾ


ਕ੍ਰਿ. ਵਿ- ਦ੍ਰਵਕੇ. ਢਲਕੇ. ਦ੍ਰਵੀਭੂਤ ਹੋਕੇ. "ਹਰਿ ਤੁਠੈ ਢੁਲਿ ਢੁਲਿ ਮਿਲੀਆ." (ਗਉ ਮਃ ੪) "ਓਹ ਸੁੰਦਰਿ ਹਰਿ ਢੁਲਿ ਮਿਲੀ." (ਦੇਵ ਮਃ ੪)


ਕ੍ਰਿ. ਵਿ- ਢੋਵੰਤਾ. ਢੋਂਦਾ. "ਰਵਿਦਾਸ ਢੁਵੰਤਾ ਢੋਰ ਨੀਤ." (ਆਸਾ ਧੰਨਾ)