Meanings of Punjabi words starting from ਤ

ਕ੍ਰਿ- ਅਰਚਿ (ਅੱਗ) ਵਿੱਚ ਤਪਣਾ. ਤਪ੍ਤ ਹੋਣਾ। ੨. ਕ੍ਰੋਧਭਰੀ ਦ੍ਰਿਸ੍ਟਿ ਨਾਲ ਘੂਰਨਾ. "ਚੰਡ ਪ੍ਰਚੰਡ ਤਚੀ ਅਖੀਆਂ." (ਚੰਡੀ ੧)


ਦੇਖੋ, ਤਕ੍ਸ਼੍‍ਕ.


ਦੇਖੋ, ਤਕ੍ਸ਼੍‍ਕ.


ਤਕ੍ਸ਼੍‍ਕ ਦੀ ਪੁਤ੍ਰੀ। ੨. ਸਰਪ. ਤਕ੍ਸ਼੍‍ਜ. "ਤੱਛਜਾ ਲਾਜਹੀਂ." (ਚਰਿਤ੍ਰ ੧੫੨)


ਦੇਖੋ, ਤਛਣ। ੨. ਸੰ. तत्क्षण- ਤਤ੍‌ਕ੍ਸ਼੍‍ਣ. ਕ੍ਰਿ. ਵਿ- ਉਸੇ ਵੇਲੇ. ਫ਼ੌਰਨ.


ਤਰਾਸ਼ਨਾ. ਦੇਖੋ, ਤਛਨਾ.


ਤਤ੍ਰਕ੍ਸ਼੍‍ਣ. ਉਸੇ ਵੇਲੇ. ਦੇਖੋ, ਤੱਛਣ. ੨. "ਤੱਛਨ ਲੱਛਨ ਦੈਕੈ ਪ੍ਰਦੱਛਨ." (ਚੰਡੀ ੧)


ਸੰ. ਤਕ੍ਸ਼੍‍ਣ. ਕ੍ਰਿ- ਲੱਕੜ ਤਰਾਸ਼ਣ ਦੀ ਕ੍ਰਿਯਾ ਕਰਨਾ। ੨. ਲੱਕੜ ਪੱਥਰ ਆਦਿ ਵਿੱਚ ਖੋਦਕੇ ਮੂਰਤਿ ਬਣਾਉਣੀ. ਦੇਖੋ, ਤਕ੍ਸ਼੍‍ ਧਾ। ੩. ਦੇਖੋ, ਤੱਛਣ.


ਦੇਖੋ, ਤਛਾਮੁੱਛ. "ਗਿਰੇ ਸੁ ਤੱਛਮੁੱਛੀਅੰ." (ਵਿਚਿਤ੍ਰ)