Meanings of Punjabi words starting from ਦ

ਸੰ. दग्ध. ਵਿ- ਜਲਿਆ ਹੋਇਆ. ਜਲਾਇਆ ਹੋਇਆ. "ਕਲਮਲ ਦਗਧ ਹੋਹਿ ਖਿਨ ਅੰਤਰਿ." (ਸਾਰ ਮਃ ੫)


ਫ਼ਾ. [دغاباز] ਦਗ਼ਾਬਾਜ਼. ਵਿ- ਧੋਖਾ ਦੇਣ ਵਾਲਾ. ਛਲੀਆ. ਕਪਟੀ. "ਦਗਬਾਜਨ ਜੀਵਤ ਜਾਨ ਨ ਦੀਜੋ." (ਕ੍ਰਿਸਨਾਵ)


ਦੇਖੋ, ਡਗਰ ਅਤੇ ਦਗਰਾ.


ਸੰਗ੍ਯਾ- ਡਗ (ਡਿੰਘ) ਰੱਖਣ ਦਾ ਅਸਥਾਨ. ਮਾਰਗ. ਰਸਤਾ. "ਕਬੈ ਨ ਜਾਵੋਂ ਤਾਂਕੇ ਦਗਰਾ." (ਨਾਪ੍ਰ) ੨. ਦੇਰ. ਬਿਲੰਬ. ਚਿਰ। ੩. ਦਗਰ (ਮਾਰਗ) ਚੱਲਣ ਵਾਲਾ, ਰਾਹੀ. ਮੁਸਾਫ਼ਿਰ. "ਰਾਮ ਰਸਾਇਣ ਪੀਉ, ਰੇ ਦਗਰਾ!" (ਆਸਾ ਨਾਮਦੇਵ) ੪. ਦੇਖੋ, ਦਗਲਾ। ੫. ਅਨਲ ਅਤੇ ਹੁਮਾ ਜੇਹਾ ਇੱਕ ਕਲਪਿਤ ਪੰਛੀ, ਜਿਸ ਦੇ ਖੰਭਾ ਉੱਪਰ ਲੋਕਾਂ ਨੇ ਕ਼ੁਰਾਨ ਦੀਆਂ ਆਯਤਾਂ ਲਿਖੀਆਂ ਮੰਨੀਆਂ ਹਨ. "ਦਗਰਾ ਪੰਛੀ ਪਰਨ ਪਰ ਲਿਖਾ ਕੁਰਾਨ ਮਤਾਂਤ." (ਗੁਵਿ ੧੦) ਇਸ ਪੰਛੀ ਦਾ ਜਿਕਰ ਕੁਰਾਨ ਅਤੇ ਹਦੀਸਾਂ ਵਿੱਚ ਨਹੀਂ ਹੈ, ਕੇਵਲ ਪਰੰਪਰਾ ਤੋਂ ਚਲੀ ਆਈ ਕਥਾ ਹੈ.


ਦਗਰ (ਰਾਹ) ਜਾਣ ਵਾਲਾ, ਪਾਂਧੀ। ੨. ਦੇਖੋ, ਦਗਲੀ.


ਦੇਖੋ, ਦਗਰਾ.