Meanings of Punjabi words starting from ਨ

ਸੰ. ਨਖਸ਼ਿਖ. ਸੰਗ੍ਯਾ- ਪੈਰ ਦੇ ਨੌਂਹ ਤੋਂ ਲੈਕੇ ਚੋਟੀ ਤੀਕ ਦੇ ਸਾਰੇ ਅੰਗ. ਭਾਵ- ਸਰਵਾਂਗ. "ਜਬ ਨਖਸਿਖ ਇਹੁ ਮਨ ਚੀਨਾ." (ਰਾਮ ਕਬੀਰ) ੨. ਸਾਰੇ ਅੰਗਾਂ ਦਾ ਵਰਣਨ. ਉਹ ਕਾਵ੍ਯ, ਜਿਸ ਵਿੱਚ ਨਖ ਤੋਂ ਲੈਕੇ ਸਿਰ ਦੇ ਕੇਸਾਂ ਤਕ ਸਾਰੇ ਅੰਗਾਂ ਦਾ ਵਰਣਨ ਹੋਵੇ. ਕਵੀਆਂ ਨੇ ਅਨੰਤ ਨਖਸ਼ਿਖ ਲਿਖੇ ਹਨ, ਪਰ ਮਹਾਰਾਜਾ ਭਰਪੂਰਸਿੰਘ ਨਾਭਾਪਤਿ ਦੇ ਦਰਬਾਰ ਦੇ ਕਵਿ ਗ੍ਵਾਲ ਨੇ ਕ੍ਰਿਸਨ ਜੀ ਦਾ ਨਖਸ਼ਿਖ ਬਹੁਤ ਹੀ ਮਨੋਹਰ ਲਿਖਿਆ ਹੈ, ਜਿਸ ਦਾ ਪਹਿਲਾ ਕਬਿੱਤ ਇਹ ਹੈ:-#ਪਾਪਨ ਪਰਮ ਮੰਜੁ ਮੁਕਤਾ ਸ਼ਰਮ ਖੰਹਿਂ#ਡੂਬੇ ਸਿੰਧੁ ਅਗਮ ਅਦਮ ਗਮ ਕੋਰ ਕੇ,#ਤਾਰੇ ਤੇਜਵਾਰੇ ਤੇ ਨਕਾਰੇ ਨਿਸਤਾਰੇ ਪਰੈਂ#ਦਿਵਸ ਡਰਾਰੇ ਰਹੈਂ ਦੁਰ ਮੁਖ ਮੋਰਕੇ,#ਗ੍ਵਾਲ ਕਵਿ ਫਬ ਫਬ ਛਬਿ ਜੋ ਛਪਾਕਰ ਕੀ#ਦਬ ਦਬ ਦੂਬਰੈਂ ਕੁਮੁਦ ਜਿਮਿ ਭੋਰਕੇ,#ਯਾਂਤੇ ਜਗ ਪਖ ਨਖ ਮੇਂ ਨ ਪਚ ਸਖ#ਪਦ ਲਖ ਚਖ ਨਖ ਨਵਲਕਿਸ਼ੋਰ ਕੇ.


ਫ਼ਾ. [نخچیر] ਸ਼ਿਕਾਰ. ਮ੍ਰਿਗਯਾ.


ਸੰਗ੍ਯਾ- ਨਖ਼ਚੀਰ (ਸ਼ਿਕਾਰ) ਦੀ ਥਾਂ. ਸ਼ਿਕਾਰਗਾਹ.


ਸੰਗ੍ਯਾ- ਨਖ- ਕ੍ਸ਼੍‍ਤ. ਨਾਖ਼ੂਨ ਦਾ ਘਾਉ. ਨਹੁਁ ਦੇ ਘਾਉ ਦਾ ਸ਼ਰੀਰ ਪੁਰ ਚਿੰਨ੍ਹ.


ਸੰਗ੍ਯਾ- ਨਾ ਖੱਟਣ ਵਾਲਾ. ਜੋ ਕੁਝ ਕਮਾਈ ਨਹੀਂ ਕਰਦਾ. ਮਖੱਟੂ.


ਦੇਖੋ, ਨਕ੍ਸ਼੍‍ਤ੍ਰ.


ਸੰਗ੍ਯਾ- ਨਕ੍ਸ਼੍‍ਤ੍ਰ- ਈਸ਼. ਨਕ੍ਸ਼੍‍ਤ੍ਰੇਸ਼. ਚੰਦ੍ਰਮਾ