Meanings of Punjabi words starting from ਰ

ਅ਼. ਤਿਕ਼ਾਨਾ. ਪੰਨਾ. ਸਫਾ Page


ਅ਼. [رکاب] ਰਿਕਾਬ. ਸੰਗ੍ਯਾ- ਕਾਠੀ ਦੇ ਤਸਮੇ ਨਾਲ ਬੱਧਾ ਪੈਰ ਰੱਖਣ ਦੀ ਕੁੰਡਲ Stirrup ੨. ਜਹਾਜ਼. ਬੋਹਿਥ। ੩. ਫ਼ਾ. ਪਿਆਲਾ। ੪. ਥਾਲ। ੫. ਸਵਾਰੀ ਦਾ ਘੋੜਾ.


ਪਿੰਡ ਬਾਹਗਾਭੈਣੀ (ਰਿਆਸਤ ਪਟਿਆਲਾ ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ) ਤੋਂ ਪੱਛਮ ਵੱਲ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦੀ ਰਕਾਬ ਦਾ ਘਾਸਾ (ਤਸਮਾ) ਟੁੱਟ ਗਿਆ, ਤਾਂ ਸਤਿਗੁਰੂ ਜੀ ਇੱਥੇ ਉਤਰ ਪਏ ਅਤੇ ਟੁੱਟਾ ਘਾਸਾ ਗੰਢਾਇਆ. ਮੰਜੀਸਾਹਿਬ ਬਣਿਆ ਹੋਇਆ ਹੈ. ਪਾਸ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਪੱਕਾ ਕਮਰਾ ਹੈ. ਗੁਰਦ੍ਵਾਰੇ ਨਾਲ ੨੪ ਵਿੱਘੇ ਜ਼ਮੀਨ ਪਿੰਡ ਅਤੇ ਭਾਈ ਦਾਨਸਿੰਘ ਵੱਲੋਂ ਹੈ. ਇਸੀ ਜ਼ਮੀਨ ਵਿੱਚ ਦਰਖਤਾਂ ਦੀ ਝਿੜੀ ਹੈ. ਪੁਜਾਰੀ ਨਿਹੰਗਸਿੰਘ ਹੈ. ਰੇਲਵੇ ਸਟੇਸ਼ਨ ਸੱਦਾਸਿੰਘ ਵਾਲੇ ਤੋਂ ਉੱਤਰ ਵੱਲ ਤਿੰਨ ਮੀਲ ਕੱਚਾ ਰਸਤਾ ਹੈ.


ਸ਼ਹਨਸ਼ਾਹ ਸ਼ਾਹਜਹਾਂ ਦੇ ਹਮਰਕਾਬ ਰਹਿਣ ਵਾਲਾ ਅਸਤਬਲ ਦਾ ਇੱਕ ਅਹੁਦੇਦਾਰ, ਜਿਸ ਨੇ ਸ਼ਾਹਜਹਾਂਨਾਬਾਦ ਪਾਸ ਇਸ ਨਾਉਂ ਦਾ ਪਿੰਡ ਵਸਾਇਆ। ੨. ਰਕਾਬਗੰਜ ਗ੍ਰਾਮ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਪਵਿਤ੍ਰ ਗੁਰਦ੍ਵਾਰਾ, ਜਿੱਥੇ ਲਬਾਣੇ ਸਿੱਖਾਂ ਨੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕੀਤਾ. ਸੰਮਤ ੧੭੬੪ (ਸਨ ੧੭੦੭) ਵਿੱਚ ਜਦ ਦਸ਼ਮੇਸ਼ ਦਿੱਲੀ ਪਧਾਰੇ, ਤਦ ਇਸ ਥਾਂ ਮੰਜੀਸਾਹਿਬ ਬਣਵਾਇਆ. ਫੇਰ ਬਘੇਲਸਿੰਘ ਜੀ ਨੇ ਸੰਮਤ ੧੮੪੭ (ਸਨ ੧੭੯੦) ਵਿੱਚ ਗੁੰਬਜਦਾਰ ਮੰਦਿਰ ਬਣਵਾਇਆ. ਹੁਣ ਇਹ ਅਸਥਾਨ ਨਵੀਂ ਦਿੱਲੀ ਵਿੱਚ ਗੁਰਦ੍ਵਾਰਾ ਰੋਡ ਤੇ, ਵਡੇ ਸਰਕਾਰੀ ਦਫਤਰ ਪਾਸ ਹੈ. ਦੇਖੋ, ਦਿੱਲੀ ਦਾ ਅੰਗ ੨.


ਫ਼ਾ. [رکابدُوال] ਸੰਗ੍ਯਾ- ਰਕਾਬ ਦਾ ਤਸਮਾ Stirrupleather ਘਾਸਾ.


ਅ਼. [رقیق] ਵਿ- ਪਤਲਾ. ਦ੍ਰਵਿਆ ਹੋਇਆ। ੨. ਸੰਗ੍ਯਾ- ਗੁਲਾਮ. ਗੋੱਲਾ.