Meanings of Punjabi words starting from ਲ

ਦੇਖੋ, ਲਗਣਾ. "ਜਿਤੁ ਜਿਤੁ ਲਾਵਹੁ. ਤਿਤੁ ਤਿਤੁ ਲਗਨਾ." (ਸੁਖਮਨੀ)


ਕ੍ਰਿ- ਜੋਤਸੀ ਤੋਂ ਲਗਨ ਦੀ ਗਿਣਤੀ ਕਰਵਾਉਣੀ. ਮੁਹੂਰਤ ਕਢਵਾਉਣਾ. "ਬਾਬਾ ਲਗਨੁ ਗਣਾਇ, ਹੰਭੀ ਵੰਞਾ ਸਾਹੁਰੈ." (ਸੂਹੀ ਛੰਤ ਮਃ ੧) ਭਾਵ- ਚਲਾਣਾ (ਮਰਣਾ) ਅਟਲ ਹੈ, ਇਹ ਨਿਸ਼ਚਾ ਕਰਨਾ.


ਕ੍ਰਿ. ਵਿ- ਪੈਰ ਦੇ ਨੇੜੇ. ਭਾਵ- ਬਰਾਬਰ. ਕ਼ਰੀਬ ਕ਼ਰੀਬ (approximate)


ਇਹ ਲਗ ਪਗ ਦਾ ਅਸ਼ੁੱਧ ਰੂਪ ਹੈ.


ਲਘੁ ਮਾਤ੍ਰਾ. ਹ੍ਰਸ੍ਵ. ਦੇਖੋ, ਦੀਰਘ.


ਸੰਗ੍ਯਾ- ਸ਼ਾਖਾ. ਟਹਣੀ। ੨. ਇੱਕ ਸ਼ਿਕਾਰੀ ਪੰਛੀ. ਦੇਖੋ, ਲਗੜ.


ਦੇਖੋ, ਲਗਰ ੨. ਅਤੇ ਲਗੜ. "ਬਾਸੇ ਘਨੇ ਲਗਰਾ ਚਰਗੇ." (ਕ੍ਰਿਸਨਾਵ) "ਲਗਰਾ ਕਹੂੰ ਫੋਰਤ ਜਾਤ ਬਕੀ ਕੋ?" (ਕ੍ਰਿਸਨਾਵ) ਲਗੜ ਕਿਤੇ ਵਕੀ (ਬਗਲੇ ਦੀ ਮਦੀਨ) ਨੂੰ ਛਡਦਾ ਹੈ?


ਅ਼. [لغو] ਵਿ- ਨਿਕੰਮਾ. ਵ੍ਰਿਥਾ। ੨. ਅਸਤ੍ਯ. ਝੂਠ.