Meanings of Punjabi words starting from ਕ

ਸਰਵ. ਕੌਣ. ਕਿਸ ਨੂੰ. ਕਿਸੇ। ੨. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- "ਉਸ ਦੀ ਮੇਰੇ ਨਾਲ ਕਿਸ ਹੈ।" ੩. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. "ਚਪੇ ਕਿਸੰ." ਅਤੇ- "ਜਿਣ੍ਯੋ ਕਿਸੰ." (ਰਾਮਾਵ)


ਸੰ. किष्किन्ध ਸੰਗ੍ਯਾ- ਮੈਸੂਰ ਦੇ ਆਸ ਪਾਸ ਦਾ ਦੇਸ਼। ੨. ਕਿਸਕਿੰਧ ਦੇਸ਼ ਵਿੱਚ ਇੱਕ ਪਹਾੜ. ਦੇਖੋ, ਕਿਸਕਿੰਧਾ.


ਕਿਸਕਿੰਧ ਦੇਸ਼ ਦੀ ਪੁਰਾਣੀ ਰਾਜਧਾਨੀ, ਜਿਸ ਵਿੱਚ ਬਨਚਰਾਂ ਦੇ ਰਾਜੇ ਬਾਲੀ ਅਤੇ ਸੁਗ੍ਰੀਵ ਰਾਜ ਕਰਦੇ ਸਨ. ਇਹ ਤੁੰਗਭਦ੍ਰਾ ਨਦੀ ਦੇ ਕੰਢੇ ਤੇ ਬਲਾਰੀ ਤੋਂ ੬੦ ਮੀਲ ਉੱਤਰ ਵੱਲ ਇੱਕ ਨਿੱਕਾ ਜਿਹਾ ਨਗਰ ਹੈ. ਇਸ ਤੋਂ ਦੋ ਕੁ ਮੀਲ ਦੱਖਣ ਪੱਛਮ ਦੀ ਕੋਣ ਵੱਲ ਪੰਪਾ ਸਰੋਵਰ ਹੈ, ਅਤੇ ਪੰਪਾਸਰ ਤੋ, ਦੱਖਣ ਪੱਛਮ ਵੱਲ ਅੰਜਨਾ ਪਰਬਤ ਹੈ, ਜਿੱਥੇ ਹਨੂਮਾਨ ਦਾ ਜਨਮ ਹੋਣਾ ਦੱਸਿਆ ਜਾਂਦਾ ਹੈ. ਇੱਥੇ ਹੀ ਰਾਮ ਚੰਦ੍ਰ ਜੀ ਨੇ ਬਾਲੀ ਨੂੰ ਮਾਰਿਆ ਸੀ.


ਦੇਖੋ, ਕਸਟਵਾਰ.


ਜ਼ਰਦਾਲੂ ਦਾ ਸੁੱਕਿਆ ਫਲ, ਜੋ ਚਾਂਦੀ ਦੀ ਮੈਲ ਉਤਾਰਨ ਅਤੇ ਖਟਾਈ ਲਈ ਮਸਾਲੇ ਵਿੱਚ ਵਰਤੀਦਾ ਹੈ.


ਅ਼. [قِسط] ਕ਼ਿਸਤ਼. ਸੰਗ੍ਯਾ- ਹਿੱਸਾ. ਭਾਗ। ੨. ਇਨਸਾਫ. ਨ੍ਯਾਯ। ੩. ਕਰਜ ਦਾ ਉਹ ਹਿੱਸਾ ਜੋ ਕਈ ਵਾਰ ਅਦਾ ਕਰਨ ਲਈ ਠਹਿਰਾਇਆ ਜਾਵੇ। ੪. ਫ਼ਾ. [کِشت] ਕਿਸ਼ਤ. ਫ਼ਸਲ. ਕਾਸ਼ਤਕਾਰੀ. ਖੇਤੀ.


ਫ਼ਾ. [کِشتن] ਕ੍ਰਿ- ਬੀਜਣਾ. ਇਸ ਦਾ ਰੂਪ ਕਾਸ਼ਤਨ ਭੀ ਹੈ.