Meanings of Punjabi words starting from ਜ

ਜੰਗਲ ਵਿੱਚ। ੨. ਦੇਖੋ, ਜੰਗਲੀ.


ਵਿ- ਜੰਗਲ ਵਿੱਚ ਰਹਿਣ ਵਾਲਾ। ੨. ਅਸਭ੍ਯ. ਗਁਵਾਰ.


ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ.; ਦੇਖੋ, ਜੰਗਲ.


ਸੰਗ੍ਯਾ- ਜ਼ਕਾਤਘਰ. ਮਹ਼ਿਸੂਲ ਦੀ ਚੌਕੀ। ੨. ਜ਼ਕਾਤੀਆ. ਜਗਾਤ ਉਗਰਾਹੁਣ ਵਾਲਾ। ੩. ਦੇਖੋ, ਯੰਗੜਾ.


ਸੰਗ੍ਯਾ- ਜਾਗਰਣ. ਜਾਗਨਾ. "ਰਜਨਿ ਸਬਾਈ ਜੰਗਾ." (ਸਾਰ ਮਃ ੫) ੨. ਜੰਘਾ. ਲੱਤ. "ਸਹਸ੍ਰ ਸੀਸ ਤਵ ਧਰ ਤਨ ਜੰਗਾ." (ਵਿਸਨਾਵ)


ਫ਼ਾ. [جنکار] ਵਿ- ਜੰਗਾਵਰ. ਯੋਧਾ। ੨. ਫ਼ਾ. [زنکار] ਜ਼ੰਗਾਰ. ਸੰਗ੍ਯਾ- ਜਰ. ਲੋਹੇ ਆਦਿ ਧਾਤੁ ਦੀ ਮੈਲ.