nan
ਕ੍ਰਿ- ਘੋੜੇ ਦੇ ਤੰਗ ਨੂੰ ਹੋਰ ਕੱਸਣਾ. ਤੰਗ ਦੀ ਢਿੱਲ ਮਿਟਾਉਣੀ. "ਪ੍ਰਭੁ ਕੂਚ ਕਰ, ਲੈ ਘੋਰਨ ਕੇ ਤੰਗ." (ਗੁਵਿ ੧੦)
nan
nan
ਫ਼ਾ. [تنگی] ਸੰਗ੍ਯਾ- ਤੰਗ ਹੋਣ ਦਾ ਭਾਵ. ਸੰਕੋਚ. ਭੀੜਾਪਨ। ੨. ਨਿਰਧਨਤਾ. ਗ਼ਰੀਬੀ। ੩. ਮੁਸੀਬਤ.
ਤੰਗ ਹੋਈਏ. ਤੰਗੀ ਵਿੱਚ ਪਈਏ. ਤੰਗ ਕੀਤਾ ਜਾਂਦਾ ਹੈ. ਦੇਖੋ, ਤੰਗ ੫.
nan
ਸੰਗ੍ਯਾ- ਤ੍ਯ- ਅੰਗੁਲੀ ਸਲਁਘ ਦੀ ਸ਼ਕਲ ਦਾ ਇੱਕ ਜ਼ਿਮੀਦਾਰਾ ਸੰਦ, ਜਿਸ ਨਾਲ ਕੰਡੇਦਾਰ ਝਾੜ ਖੇਤ ਤੋਂ ਉਠਾਏ ਜਾਂਦੇ ਹਨ ਅਤੇ ਪਿੜ ਵਿੱਚ ਪਾਏ ਗਾਹਣ ਨੂੰ ਉਡਾਉਣ ਦੇ ਕੰਮ ਆਉਂਦਾ ਹੈ. ਪਹਿਲਾਂ ਇਸ ਦੇ ਤਿੰਨ ਕੰਡੇ ਹੁੰਦੇ ਸਨ, ਹੁਣ ਬਹੁਤ ਦੇਖੇ ਜਾਂਦੇ ਹਨ. "ਲੈ ਕਿਰਸਾਨ ਮਨੋ ਤੰਗੁਲੀ ਖਲ ਦਾਨਨ ਜ੍ਯੋਂ ਨਭ ਬੀਚ ਉਡਾਈ." (ਕ੍ਰਿਸਨਾਵ)
ਸਿੰਧੀ. ਲਪੇਟਣਾ। ੨. ਸੂਤ ਤਾਣੀ ਆਦਿ ਦੇ ਲਪੇਟਣ ਦੀ ਕ੍ਰਿਯਾ। ੩. ਦੇਖੋ, ਤੰਞਣ.
ਸੰ. तुङ्गपुर- ਤੁੰਗਪੁਰ. ਮਦਰਾਸ ਦੇ ਇ਼ਲਾਕ਼ੇ ਇੱਕ ਪ੍ਰਸਿੱਧ ਸ਼ਹਿਰ. ਇਸ ਦਾ ਨਾਮ ਤੰਜਾਪੁਰ ਭੀ ਲਿਖਿਆ ਹੈ, ਜਿਸ ਦਾ ਮੂਲ ਦੱਸਿਆ ਹੈ ਕਿ ਤੰਜਾਨ ਰਾਖਸ ਦੇ ਨਾਮ ਤੋਂ ਬਸਿਆ ਸ਼ਹਿਰ. ਤੰਜੌਰ ਸਾਊਥ ਇੰਡੀਅਨ ਰੇਲਵੇ (S. I. Ry. ) ਦਾ ਸਟੇਸ਼ਨ ਹੈ, ਜੋ ਮਦਰਾਸ ਤੋਂ ੨੧੮ ਮੀਲ ਹੈ.
ਦੇਖੋ, ਤੰਜਣ। ੨. ਲੜਕੀਆਂ ਦਾ ਸਮੁਦਾਯ, ਜੋ ਸੂਤ ਕੱਤਣ ਲਈ ਜੁੜਿਆ ਹੈ. ਦੇਖੋ, ਤੇਉਣ ਅਤੇ ਤ੍ਰਿਞਣ.
ਸੰ. तण्ड् ਧਾ- ਕੁੱਟਣਾ, ਤਾੜਨਾ.