nan
ਸੰ. ਵਿਸਾਦਵੰਤ- ਵਿਸਾਦੀ (विषादिन्) ਵਿ- ਟੁੱਟੇ ਦਿਲ ਵਾਲਾ. ਘਬਰਾਇਆ ਹੋਇਆ। ੨. ਝਗੜਾਲੂ। ੩. ਫਿਸਾਦੀ ਉਪਦ੍ਰਵੀ. "ਮਹਾ ਬਿਖਾਦੀ ਦੁਸਟ ਅਪਵਾਦੀ." (ਆਸਾ ਮਃ ੫)" ਪੰਚ ਬਿਖਾਦੀ ਏਕ ਗਰੀਬਾ, ਰਾਖਹੁ ਰਾਖਨਹਾਰੇ." (ਗਉ ਮਃ ੫)
nan
ਦੇਖੋ, ਬਿਖਾਦ ਅਤੇ ਬਿਖਾਦੀ.
ਦੇਖੋ, ਵਿਖਾਣ.
ਦੇਖੋ, ਬੈਖਾਨਸ.
ਵਿਲ- ਵਿਸ- ਹਾਰੀ. ਜ਼ਹਰ ਹਰਨ ਵਾਲੀ. ਵਿਸਯਵਿਸ ਮਿਟਾਉਣ ਵਾਲੀ. "ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗਿ ਨਾਨਕ ਪੀ ਕੀ ਰੇ." (ਆਸਾ ਮਃ ੫) ਪੀ (ਪ੍ਰਿਯ) ਦੀ ਕਥਾ, ਬਿਸਯਾਂ ਦੀ ਵਿਸ ਦੂਰ ਕਰਨ ਵਾਲੀ ਹੈ.
ਸੰਗ੍ਯਾ- ਵਿਸਮਗੜ੍ਹ, ਦੁਰਗਮ ਕਿਲਾ. ਔਖਾ ਦੁਰਗ. "ਨਾਨਕ ਜਿਤਾ ਬਿਖਾੜਾ ਜੀਉ." (ਮਾਝ ਮਃ ੫) ੨. ਵਿਸਯ- ਅਖਾੜਾ। ੩. ਵਿਖੜਾ. ਔਖਾ.
ਖਾ. ਸੰਗ੍ਯਾ- - ਤਮਾਕੂ. ਤੰਬਾਕੂ. "ਬਿਖਿਆ ਕਿਰਿਆ ਭੱਦਣ ਤ੍ਯਾਗੋ." (ਗੁਵਿ ੧੦) ੨. ਸੰ. ਵਿਸਯ. ਰੂਪ ਰਸ ਗੰਧ ਆਦਿ. "ਬਿਖਿਆ ਬਿਖ ਜਿਉ ਬਿਸਾਰਿ." (ਜੈਜਾ ਮਃ ੯)#"ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ." (ਧਨਾ ਮਃ ੫) ੩. ਸੰ. ਵਿਸ. ਜ਼ਹਿਰ. "ਬਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖੁ ਸੁਜਾਣੁ." (ਓਅੰਕਾਰ) ੪. ਸ਼ਰਾਬ. ਮਦਿਰਾ. "ਅੰਮ੍ਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ਦੁੱਧ ਤੋਂ ਨਫ਼ਰਤ ਅਤੇ ਸ਼ਰਾਬ ਪ੍ਯਾਰੀ। ੫. ਵਿਸਰੂਪ ਮਾਯਾ. "ਜਿਸੁ ਬਿਖਿਆ ਕਉ ਤੁਮ ਅਪੁਨੀ ਕਰਿ ਜਾਨਹੁ, ਸਾ ਛਾਡਿਜਾਹੁ ਸਿਰਿਭਾਰੁ." (ਸਾਰ ਮਃ ੪) ੬. ਠਗ ਵਿਦ੍ਯਾ. "ਲਿਖਿਆ ਸੋ ਪੜੁ ਪੰਡਿਤ! ਅਵਰਾ ਨੌ ਨ ਸਿਖਾਲਿ ਬਿਖਿਆ." (ਆਸਾ ਪਟੀ ਮਃ ੩); ਦੇਖੋ, ਬਿਖਿਆ। ੨. ਚੰਦ੍ਰਹਾਸ ਦੀ ਇਸਤ੍ਰੀ ਅਤੇ ਧਿਸ੍ਟਬੁੱਧਿ ਦੀ ਪੁਤ੍ਰੀ ਵਿਸਯਾ. "ਬਿਖ੍ਯਾ ਨਾਮ ਤਾਕੀ ਸੁਤਾ ਏਕ ਸੋਹੈ." (ਚਰਿਤ੍ਰ ੨੮੬) ਦੇਖੋ, ਚੰਦ੍ਰਹਾਸ ੪.
ਸੰ. ਵਿਸਾਸ੍ਯ. ਵਿ- ਜਿਸ ਦੇ ਮੂੰਹ ਵਿੱਚ ਜ਼ਹਿਰ ਹੈ. ਬਦਜ਼ਬਾਨ. "ਹਮ ਨੀਚ ਬਿਖਿਆਸ." (ਕਾਨ ਮਃ ੪) ੨. ਸੰਗ੍ਯਾ- ਸੱਪ.