ਮ੍ਰਿਤਿੱਕਾ ਪਿੰਡ. ਮਿੱਟੀ ਦਾ ਪਿੰਨਾ। ੨. ਭਾਵ- ਦੇਹ. ਸ਼ਰੀਰ। ੩. ਦੇਖੋ, ਮਾਰਤੰਡ.
ਮਿੱਟੀ ਦੇ ਪਿੰਨੇ (ਸ਼ਰੀਰ) ਵਿੱਚ. "ਮਿਰਤਕਪਿੰਡਿ ਪਦ ਮਦ ਨਾ." (ਸ੍ਰੀ ਬੇਣੀ) ਦੇਹ ਵਿੱਚ ਤੈਨੂੰ ਆਪਣੀ ਪਦਵੀ ਦਾ ਮਾਨ ਨਹੀਂ ਸੀ.
ਮ੍ਰਿਤ੍ਯੁ (ਮੌਤ) ਦੀ ਫਾਹੀ. ਦੇਖੋ, ਮਿਰਤਕ ੨.
ਮੋਇਆ ਹੋਇਆ. ਮ੍ਰਿਤਕ. ਮੁਰਦਾ.
ਸੰ. मृतक- ਮ੍ਰਿਤਕ. ਸੰਗ੍ਯਾ- ਪ੍ਰਾਣ ਰਹਿਤ ਦੇਹ. ਸ਼ਵ. ਲੋਥ. "ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ." (ਬਾਵਨ) "ਮਨ ਮਿਰਤਕ ਕੀ ਪਾਏ ਗੰਠ." (ਰਤਨਮਾਲਾ ਬੰਨੋ) ਮੁਰਦੇ ਮਨ ਦਾ ਜੋੜ ਚੇਤਨ ਕਰਤਾਰ ਨਾਲ ਪਾਵੇ, ਜਿਸ ਤੋਂ ਚੇਤਨ ਦਸ਼ਾ ਵਿੱਚ ਆਵੇ। ੨. ਮੌਤ. ਮ੍ਰਿਤ੍ਯੁ. "ਮਿਰਤਕ ਫਾਸੁ ਗਲੈ ਸਿਰਿ ਪੈਰੇ." (ਬਿਲਾ ਮਃ ੫); ਦੇਖੋ, ਮਿਰਤਕ.
ਮ੍ਰਿਤਕਮਠ. ਕ਼ਬਰ ਅਥਵਾ ਮੜ੍ਹੀ. "ਇਹੁ ਮਿਰਤਕੁ ਮੜਾ ਸਰੀਰ ਹੈ ਜਿਤੁ ਰਾਮ ਨਾਮ ਨਹੀ ਵਸਿਆ." (ਬਸੰ ਅਃ ਮਃ ੪)
ਮਰ੍ਤ੍ਯਲੋਕ. ਮਰਨ ਵਾਲਿਆਂ ਮਨੁੱਖਾਂ ਦਾ ਦੇਸ਼. "ਮਿਰਤਲੋਕ ਪਇਆਲ." (ਮਾਰੂ ਸੋਲਹੇ ਮਃ ੫)
ਸੰਗ੍ਯਾ- ਮ੍ਰਿਤ੍ਯੁ. ਮੌਤ. "ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ." (ਬਿਲਾ ਮਃ ੫)
nan
nan
nan
nan