Meanings of Punjabi words starting from ਸ

ਦੇਖੋ, ਸਾਹ ਸਾਹਾਣ.


ਦੇਖੋ, ਸਾਹ। ੨. ਸ੍ਵਾਸ (ਦਮ) ਵਿੱਚ. "ਸਾਹਿ ਸਾਹਿ ਸਦਾ ਸਮਾਲੀਐ." (ਗੂਜ ਅਃ ਮਃ ੩) ੩. ਸ਼ਾਹ ਨੇ. "ਸਾਹਿ ਪਠਾਇਆ ਸਾਹੈ ਪਾਸਿ." (ਆਸਾ ਮਃ ੫)


ਸੰਗ੍ਯਾ- ਸਾਹਾ (ਸੁ ਅਹ) ਦਾ ਵੇਲਾ. ਦੇਖੋ, ਸਾਹਾ. "ਓੜਕੁ ਆਇਆ ਤਿਨ ਸਾਹਿਆ." (ਸ੍ਰੀ ਮਃ ੧. ਪਹਿਰੇ) ਭਾਵ- ਮੌਤ ਰੂਪ ਲਾੜੇ ਦਾ, ਜਿੰਦਗੀ ਰੂਪ ਵਹੁਟੀ ਵਰਣ ਦਾ ਸਮਾਂ (ਅੰਤਕਾਲ) ਆਗਿਆ। ੨. ਇਹ ਸੁਹੇਵੇ ਦਾ ਦੂਜਾ ਨਾਉਂ ਹੈ. ਦੇਖੋ, ਸੁਹੇਵਾ.


ਦੇਖੋ, ਸਾਹਸ.