Meanings of Punjabi words starting from ਤ

ਸੰ. तण्डुल. ਸੰਗ੍ਯਾ- ਕੁੱਟੇ ਹੋਏ ਧਾਨ. ਚਾਵਲ.


ਤੰਦ. ਦੇਖੋ, ਤੰਤੁ। ੨. ਦੇਖੋ, ਤੰਤ੍ਰ। ੩. ਦੇਖੋ, ਤਤ੍ਵ. "ਤੰਤ ਕਉ ਪਰਮਤੰਤੁ ਮਿਲਿਆ." (ਪ੍ਰਭਾ ਮਃ ੧)


ਦੇਖੋ, ਤੰਤ੍ਰ ਅਤੇ ਮੰਤ੍ਰ.


ਦੇਖੋ, ਤੰਤ੍ਰੀ.


ਸੰਗ੍ਯਾ- ਤੰਤ੍ਰੀ (ਵੀਣਾ) ਧਾਰਨ ਵਾਲੀ, ਸਰਸ੍ਵਤੀ.


ਸੰ. तन्ती. ਸੰਗ੍ਯਾ- ਤਾਰ. "ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ." (ਗਉ ਕਬੀਰ) ੨. ਡੋਰੀ. ਰੱਸੀ। ੩. ਸੰ. ਤੰਤ੍ਰੀ. ਵੀਣਾ. ਕਿੰਗਰੀ. "ਜਿਉ ਨਟੂਆ ਤੰਤੁ ਵਜਾਏ ਤੰਤੀ." (ਬਿਲਾ ਮਃ ੪) ੪. ਤੰਤ੍ਰਿਨ੍‌. ਵਿ- ਤੰਤ੍ਰਸ਼ਾਸਤ੍ਰ ਜਾਣਨ ਵਾਲਾ। ੫. ਤਾਰ ਦਾ ਸਾਜ ਵਜਾਉਣ ਵਾਲਾ.


ਸੰ. तन्तु. ਸੰਗ੍ਯਾ- ਤਾਗਾ. "ਛੋਛੀ ਨਲੀ ਤੰਤੁ ਨਹੀ ਨਿਕਸੈ." (ਗਉ ਕਬੀਰ) ਇਸ ਥਾਂ ਤੰਤੁ ਤੋਂ ਭਾਵ ਪ੍ਰਾਣ ਹੈ। ੨. ਮੱਛੀ ਫੜਨ ਦਾ ਜਾਲ, ਦੇਖੋ, ਜਲਤੰਤੁ ੩. ਤਾਰ. "ਤੂਟੀ ਤੰਤੁ ਰਬਾਬ ਕੀ." (ਓਅੰਕਾਰ) ਰਬਾਬ ਦੇਹ, ਤੰਤੁ, ਪ੍ਰਾਣ। ੪. ਤੰਦੂਆ. ਗ੍ਰਾਹ। ੫. ਸੰਤਾਨ. ਔਲਾਦ। ੬. ਪੱਠੇ. Nerves । ੭. ਸੰ. ਤਤ੍ਵ. "ਤੰਤੈ ਕਉ ਪਰਮ ਤੰਤੁ ਮਿਲਾਇਆ." (ਸੋਰ ਮਃ ੧) ੮. ਜੀਵਾਤਮਾ. "ਆਪੇ ਤੰਤੁ ਪਰਮ ਤੰਤੁ ਸਭ ਆਪੇ." (ਵਾਰ ਬਿਹਾ ਮਃ ੪) ਜੀਵਾਤਮਾ ਅਤੇ ਬ੍ਰਹਮ ਆਪੇ। ੯. ਦੇਖੋ, ਤੰਤ੍ਰ. "ਤੰਤੁ ਮੰਤੁ ਪਾਖੰਡੁ ਨ ਕੋਈ." (ਮਾਰੂ ਸੋਲਹੇ ਮਃ ੧) "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫)


ਸੰ. ਸੰਗ੍ਯਾ- ਮਕੜੀ। ੨. ਰੇਸ਼ਮ ਦਾ ਕੀੜਾ, ਜੋ ਆਪਣੇ ਸ਼ਰੀਰ ਵਿੱਚੋਂ ਤੰਦ ਕਢਦਾ ਹੈ.


ਦੇਖੋ, ਤੰਤ੍ਰ ਅਤੇ ਮੰਤ੍ਰ. "ਤੰਤੁ ਮੰਤੁ ਪਾਖੰਡ ਨ ਜਾਣਾ." (ਸੂਹੀ ਛੰਤ ਮਃ ੧)