Meanings of Punjabi words starting from ਨ

ਦੇਖੋ, ਨੁਕਸਾਨ.


ਨੁਕਸਾਨ ਉਠਾਉਣ ਵਾਲਾ. "ਹੋਇ ਨੁਖਸਾਨੀ ਅੰਝੂ ਰੋਵੈ." (ਭਾਗੁ)


ਸੰ. ਸ੍‍ਨੁਸਾ. ਸੰਗ੍ਯਾ- ਪੁਤ੍ਰ ਦੀ ਵਹੁਟੀ, ਨੂੰਹ.


ਫ਼ਾ. [نُخُست] ਕਿ. ਵਿ- ਪਹਿਲੇ. ਪ੍ਰਥਮ.


ਸੰਗ੍ਯਾ- ਭੰਗ ਸਰਦਾਈ ਆਦਿ ਵਸਤਾਂ ਦਾ ਫੋਗ, ਜੋ ਛਾਣਨ ਵੇਲੇ ਪੋਣੇ ਵਿੱਚ ਰਹਿਜਾਂਦਾ ਹੈ. ਦੇਖੋ, ਨੁਗਦਾ ਮਾਰਨਾ.


ਕ੍ਰਿ- ਭੰਗ ਛਾਣਕੇ ਜੋ ਨੁਗਦਾ ਪੋਣੇ ਵਿੱਚੋਂ ਨਿਕਲੇ, ਉਸ ਦੀ ਗੋਲੀ ਵੱਟਕੇ ਵੈਰੀ ਦਾ ਨਾਉਂ ਲੈਕੇ ਕਿਸੇ ਨਿਸ਼ਾਨੇ ਪੁਰ ਮਾਰਨੀ. ਭੰਗੜ ਆਖਿਆ ਕਰਦੇ ਹਨ- "ਆਇਆ ਨੁਗਦਾ, ਤੇਰੇ ਬਾਲ ਬੱਚੇ ਨੂੰ ਚੁਗਦਾ." ਆਦਿ. "ਸਤ੍ਰੁਨ ਕੇ ਸਿਰ ਨੁਗਦਾ ਮਾਰੈ." (ਗੁਪ੍ਰਸੂ)


ਫ਼ਾ. [نُخُدی] ਨਖ਼ੁਦੀ. ਸੰਗ੍ਯਾ- ਨੁਕਤੀ. ਨਖ਼ੂਦ (ਛੋਲਿਆ) ਦੇ ਆਟੇ (ਬੇਸਣ) ਦੀ ਘੀ ਅਥਵਾ ਤੇਲ ਵਿੱਚ ਤਲੀ ਹੋਈ ਨਮਕੀਨ ਪਕੌੜੀ। ੨. ਖੰਡ ਵਿੱਚ ਪਾਗੀਹੋਈ ਮਿੱਠੀ ਨੁਗਦੀ. "ਨੁਗਦੀ ਅਰੁ ਸੇਵਕੀਆਂ ਚਿਰਵੇ." (ਕ੍ਰਿਸਨਾਵ)