Meanings of Punjabi words starting from ਬ

ਵਿ- ਵਿਸ਼੍ਯ- ਆਸਕ੍ਤ. ਵਿਸਯ ਪਰਾਯਣ. ਵਿਸਯਾਂ ਵਿੱਚ ਲਿਵਲੀਨ. "ਬਿਖਿਆਸਕਤ ਰਹਿਓ ਨਿਸ ਬਾਸੁਰ." (ਸੋਰ ਅਤੇ ਸਾਰ ਮਃ ੯)


ਸੰ. ਵਿਖ੍ਯਾਤ. ਵਿ- ਬਹੁਤ ਪ੍ਰਸਿੱਧ ਬਹੁਤ ਮਸ਼ਹੂਰ. "ਨਾਗਰ ਜਨਾ, ਮੇਰੀ ਜਾਤਿ ਬਿਖਿਆਤ ਚੰਮਾਰੰ." (ਮਲਾ ਰਵਿਦਾਸ); ਦੇਖੋ, ਬਿਖਿਆਤ.


ਸੰ. ਵਿਖ੍ਯਾਤਿ. ਸੰਗ੍ਯਾ- ਪ੍ਰਸਿੱਧੀ. ਮਸ਼ਹੂਰੀ.


ਦੇਖੋ, ਬਿਖਾਦ. "ਜਨਮ ਦਾਰਿਦ੍ਰੰ ਮਹਾ ਬਿਖ੍ਯਾਦੰ." (ਸਹਸ ਮਃ ੫)


ਵਿਸਯ ਆਦਿ. "ਮਿਥਿਆ ਬਿਖਿਆਦਿ." (ਬਿਲਾ ਮਃ ੫)


ਸੰਗ੍ਯਾ- ਵਿਸਧਰ, ਸਰਪ। ੨. ਤੀਰ. ਵਾਣ. (ਸਨਾਮਾ) ੩. ਵਿਸਿਆਂ ਦੇ ਧਾਰਨਵਾਲਾ, ਵਿਥਈ.


ਸੰ. विषिन- ਵਿਸੀ ਵਿ- ਜ਼ਹਰੀਲਾ. "ਨ ਜਾਨੈ ਲਿਖੀ ਬ੍ਯਾਲ ਕੋ. (ਗੁਪ੍ਰਸੂ) ੨. ਸੰਗ੍ਯਾ- ਸਰਪ. "ਭਯੋ ਸਾਮੁਹੇ ਜਯੋਂ ਬਿਖੀ ਹੋਇ ਭਾਰੋ. (ਗੁਪ੍ਰਸੂ) ੩. ਤੀਰ. ਵਾਣ. (ਸਨਾਮਾ)


ਸੰਗ੍ਯਾ- ਵਿਸ (ਜ਼ਹਿਰ) ਦੇਣ ਵਾਲਾ, ਠਗ. (ਸਨਾਮਾ)


ਸੰਗ੍ਯਾ- ਵਿਸ ਦੇਣ ਵਾਲੇ (ਠਗ) ਦਾ ਸ਼ਸਤ੍ਰ, ਫਾਸੀ. (ਸਨਾਮਾ)


ਸੰ. ਵਿਕੀਰ੍‍ਣ. ਖਿੰਡਿਆ ਹੋਇਆ. ਵੱਖ ਹੋਇਆ. ਬਿਖਰਿਆ. "ਪੰਚ ਤਤੁ ਮਿਲ ਸਿਰਜ ਸਰੀਰਾ। ਬਿਨਸ ਜਾਤ ਜਬ ਹੋਤ ਬਿਖੀਰਾ." (ਨਾਪ੍ਰ)


ਸੰ. ਵਿਸ. ਸੰਗ੍ਯਾ- ਜ਼ਹਿਰ. ਗਰਲ. "ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ." (ਵਡ ਅਃ ਮਃ ੩) ੨. ਅਧਰਮ ਦੀ ਕਮਾਈ. "ਬਿਖੁ ਸੰਚੈ ਹਟਵਾਣੀਆ, ਬਹਿ ਹਾਟਿ ਕਮਾਇ." (ਗਉ ਮਃ ੪) ੩. ਮਾਯਾ. "ਬਿਖੁ ਮਾਤੇ ਕਾ ਠਉਰ ਨ ਠਾਉ." (ਗਉ ਮਃ ੫) ੪. ਸ਼ਰਾਬ. ਮਦਿਰਾ. "ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ)


ਸੰਗ੍ਯਾ- ਵਿਸ- ਵਾਰ੍‍ਤਾ. ਜ਼ਹਿਰਰੂਪ ਕਥਾ. ਉਹ ਗੁਫ਼ਤਗੂ, ਜੋ ਤਬਾਹ ਕਰਨ ਵਾਲੀ ਹੋਵੇ. "ਦੁਸਟੀ ਸਭਾ ਵਿਗੁਚੀਐ ਵਿਖੁਵਾਤੀ ਜੀਵਣ ਬਾਦਿ." (ਪ੍ਰਭਾ ਅਃ ਮਃ ੧)