Meanings of Punjabi words starting from ਜ

ਵਿ- ਜੰਗਾਵਰ. ਯੋਧਾ. ਜੰਗੀ। ੨. ਜੰਗਾਰ ਵਾਲਾ। ੩. ਸੰਗ੍ਯਾ- ਜ਼ੰਗਾਰ. ਮੈਲ. ਜਰ. "ਉਤਰੈ ਮਨਹੁ ਜੰਗੀਲਾ." (ਗੂਜ ਮਃ ੫)


ਹਿੰਦੁਸਤਾਨ ਦੀਆਂ ਫੌਜਾਂ ਦਾ ਵਡਾ ਅਫਸਰ. ਕਮਾਂਡਰਿਨਚੀਫ਼ (Commander- in- Chief)


ਸੰ. जङ्घा ਜੰਘਾ. ਸੰਗ੍ਯਾ- ਗੋਡੇ ਤੋਂ ਹੇਠ ਅਤੇ ਗਿੱਟੇ ਤੋਂ ਉੱਪਰਲਾ ਭਾਗ. ਟੰਗ. ਲੱਤ. "ਇਨੀ ਨਿਕੀ ਜੰਘੀਐ ਥਲਿ ਡੂਗਰਿ ਭਵਿਓਮ." (ਸ. ਫਰੀਦ)


ਦੇਖੋ, ਜੰਘ। ੨. ਦੇਖੋ, ਪਰਤੀਰਨ.


ਜੰਘਾਂ (ਲੱਤਾਂ) ਨਾਲ. ਦੇਖੋ, ਜੰਘ.


ਦੇਖੋ, ਜੰਞ.


ਸੰਗ੍ਯਾ- ਜਗਜਾਲ. ਸੰਸਾਰਬੰਧਨ. ਜ਼ੰਜੀਰ. ਊਲਝਾਉ. "ਕਰਮ ਕਰਤ ਜੀਅ ਕਉ ਜੰਜਾਰ." (ਆਸਾ ਮਃ ੫) "ਬਹੁਰਿ ਬਹੁਰਿ ਲਪਟਿਓ ਜੰਜਾਰਾ." (ਸੂਹੀ ਮਃ ੫) "ਉਰਝਿਓ ਆਨ ਜੰਜਾਰੀ." (ਸਾਰ ਮਃ ੫) "ਆਲ ਜਾਲ ਮਾਇਆ ਜੰਜਾਲ." (ਸੁਖਮਨੀ) ੨. ਜਨ ਜਾਲ. ਆਦਮੀਆਂ ਨੂੰ ਫਸਾਉਣ ਵਾਲਾ ਫੰਧਾ। ੩. ਜਨਾਂ ਦਾ ਰਚਿਆ ਹੋਇਆ ਜਾਲ. ਫਸਾਉਣ ਦੀ ਬ੍ਯੋਂਤ.