nan
ਸੰ. ਸੰਗ੍ਯਾ- ਤੰਦ (ਸੂਤ) ਬੁਣਨ ਵਾਲਾ. ਜੁਲਾਹਾ। ੨. ਰੇਸ਼ਮ ਦਾ ਕੀੜਾ ਅਤੇ ਮਕੜੀ ਆਦਿ.
nan
ਸੰ. तन्त्र्. ਧਾ- ਫੈਲਾਉਣਾ, ਵਿਸ੍ਤਾਰ ਕਰਨਾ, ਕੁਟੰਬ ਪਾਲਣਾ। ੨. ਸੰਗ੍ਯਾ- ਵਸਤ੍ਰ. ਕਪੜਾ। ੩. ਕੁਟੰਬ ਦੇ ਪਾਲਣ ਦੀ ਕ੍ਰਿਯਾ। ੪. ਸਿੱਧਾਂਤ। ੫. ਔਸਧ. ਦਵਾ। ੬. ਕਾਰਣ. ਹੇਤੁ ਸਬਬ। ੭. ਉਪਾਯ. ਜਤਨ। ੮. ਰਾਜ੍ਯ। ੯. ਰਾਜ੍ਯ ਦਾ ਪ੍ਰਬੰਧ। ੧੦. ਸੈਨਾ. ਫ਼ੌਜ। ੧੧. ਸਮੂਹ. ਸਮੁਦਾਯ। ੧੨. ਆਨੰਦ। ੧੩. ਘਰ। ੧੪. ਧਨ। ੧੫. ਕੁਲ. ਵੰਸ਼। ੧੬. ਕ਼ਸਮ. ਪ੍ਰਤਿਗ੍ਯਾ। ੧੭. ਟੂਣਾ. ਜਾਦੂ. "ਜੰਤ੍ਰ ਮੰਤ੍ਰ ਨ ਤੰਤ ਜਾਕੋ ਆਦਿਪੁਰਖ ਅਪਾਰ." (ਅਕਾਲ) ੧੮. ਅਧੀਨਤਾ. ਵਸ਼ਿਕਾਰ. "ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ. (ਅਕਾਲ) ੧੯. ਨੀਤਿਵਿਦ੍ਯਾ। ੨੦. ਸ਼ਾਸਤ੍ਰ.
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ.
ਦੇਖੋ, ਤੰਦ੍ਰਾ.
ਵਿ- ਤੰਤ੍ਰਵਿਦ੍ਯਾ ਦੀ ਸ਼੍ਰੇਣੀ. ਤੰਤ੍ਰ ਦਾ ਸਿਲਸਿਲਾ. "ਕਿ ਮੰਤ੍ਰਾਵਲੀ ਹੈ, ਕਿ ਤੰਤ੍ਰਾਲਿਕਾ ਛੈ." (ਦੱਤਾਵ)
nan
ਸੰਗ੍ਯਾ- ਤੰਤ੍ਰਵਿਦ੍ਯਾ ਦੇ ਜਾਣਨ ਵਾਲਾ. ਜਾਦੂ ਟੂਣੇ ਕਰਨ ਵਾਲਾ. ਤਾਂਤ੍ਰਿਕ। ੨. ਸੰ. तन्त्री. ਸ਼ਰੀਰ ਦੀ ਨਾੜੀ. ਰਗ। ੩. ਵਾਜੇ ਦੀ ਤਾਰ। ੪. ਰੱਸੀ। ੫. ਉਹ ਵਾਜਾ, ਜਿਸ ਦੇ ਤਾਰਾਂ ਹੋਣ, ਜੈਸੇ- ਸਿਤਾਰ ਵੀਣਾ ਆਦਿ। ੬. ਵਿ- ਆਲਸੀ. ਸੁਸਤ। ੭. ਅਧੀਨ. ਤਾਬੇਦਾਰ.
ਸੰਗ੍ਯਾ- ਤਤ੍ਵ. ਸਾਰ. ਤਥ੍ਯ.
ਸੰ. तन्द्. ਧਾ- ਨਰਮ ਹੋਣਾ, ਢਿੱਲਾ ਹੋਣਾ। ੨. ਸੰਗ੍ਯਾ- ਦੇਖੋ, ਤੰਤੁ ਅਥਵਾ ਤੰਤਿ। ੩. ਭੇਡ ਬਕਰੀ ਆਦਿ ਦੇ ਪੱਠਿਆਂ ਦੀ ਵੱਟੀ ਹੋਈ ਰੱਸੀ. ਤਾਂਤ. ਨਸਾਂ ਦੀ ਡੋਰੀ. Gut.
ਤੁੰਦ ਸੁਭਾਉ ਵਾਲਾ, ਭਰਿੰਡ ਦੀ ਕ਼ਿਸਮ ਦਾ, ਇੱਕ ਮਲਾਗੀਰੀ ਰੰਗ ਦਾ ਜ਼ਹਿਰੀਲਾ ਜੀਵ. ਕਿਤਨਿਆਂ ਨੇ ਇਸ ਨੂੰ ਦੰਤੈਯਾ (ਦੰਸ਼ਨ ਕਰੈਯਾ) ਲਿਖਿਆ ਹੈ. "ਭਿਰੜ ਤੰਦਈਏ ਬ੍ਰਿੰਦ ਫਿਰੰਤੇ." (ਗੁਪ੍ਰਸੂ)