Meanings of Punjabi words starting from ਬ

ਸੰਗ੍ਯਾ- ਵਿਸ. ਜ਼ਹਿਰ. "ਗ੍ਰਿਹ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨਿ." (ਬਿਲਾ ਮਃ ੫) "ਆਸਿ ਪਾਸਿ ਬਿਖੂਆ ਕੇ ਕੁੰਟਾ." (ਆਸਾ ਮਃ ੫)) ੨. ਦੇਖੋ, ਬਿਖੁ.


ਦੇਖੋ, ਬਿਖੈ ਅਤੇ ਵਿਖੇ.


ਕ੍ਰਿ- ਵਿਕੀਰ੍‍ਣ ਕਰਨਾ. ਖਿੱਡਾਉਣਾ. ਫੈਲਾਉਣਾ.


ਸੰਗ੍ਯਾ- ਬਿਸਮਤਾ. ਅਸਮਤਾ. ਵਿਰੋਧ. ਝਗੜਾ.


ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)


ਵਿਸਯਾਂ ਦੀ ਵਿਸ. ਵਿਸਯਰੂਪ ਜ਼ਹਿਰ. "ਅੰਮ੍ਰਿਤ ਛਾਡਿ ਬਿਖੈ ਬਿਖ ਖਾਹੀ." (ਸਵੈਯੇ ਮਃ ੪. ਕੇ) ੨. ਕੇਵਲ ਜ਼ਹਿਰ.


ਵਿਸਯਾਂ ਦੀ ਹੁਕੂਮਤ. ਵਿਕਾਰਾਂ ਦੀ ਪ੍ਰਬਲਤਾ. "ਬਿਖੈਰਾਜ ਤੇ ਅੰਧੁਲਾ ਭਾਰੀ." (ਗਉ ਮਃ ੫)


ਵਿ- ਵਿ- ਖੋਟਿ. ਖਾਊ. ਪੇਟਦਾਸੀਆ. ਖਾਨ ਪਾਨ ਹੀ ਜਿਸ ਦਾ ਧਰਮ ਹੈ."ਏਕ ਬਸਤੁ ਕਾਰਣ ਬਿਖੋਟਿ ਗਵਾਵੈ." (ਸੁਖਮਨੀ) ਦੇਖੋ, ਖੋਟ ਧਾ। ੨. ਦੇਖੋ, ਵਿਖੋਟਿ.