Meanings of Punjabi words starting from ਸ

ਫ਼ਾ. [صاحب قال] ਸਾਹ਼ਿਬ ਕ਼ਾਲ. ਵਿ- ਆਪਣੇ ਦਿਲ ਦੀ ਬਾਤਾਂ ਜੁਬਾਨੋਂ ਆਖਣ ਵਾਲਾ. ੨. ਕੇਵਲ ਕਥਨੀ ਕਰਨ ਵਾਲਾ.


ਅ਼. [صاحب قِران] ਸਾਹ਼ਿਬਕਿਰਾਂ. ਨਛਤ੍ਰ ਵਾਲਾ. ਭਾਗਵਾਨ. ਭਾਵ- ਮਹਾ ਪ੍ਰਤਾਪੀ. ਦੇਖੋ, ਕਿਰਾਂ "ਕਿ ਸਾਹਿਬਕਿਰਾਂ ਹੈ." (ਜਾਪੁ)


ਰਾਜਾ ਅਮਰ ਸਿੰਘ ਜੀ ਪਟਿਆਲਾਪਤਿ ਦੀ ਸੁਪੁਤ੍ਰੀ ਅਤੇ ਰਾਜਾ ਸਾਹਿਬ ਸਿੰਘ ਜੀ ਦੀ ਵਡੀ ਭੈਣ, ਜਿਸ ਦਾ ਵਿਆਹ ਸਰਦਾਰ ਹਕੀਕਤ ਸਿੰਘ ਰਈਸ ਫਤੇਗੜ੍ਹ ਦੇ ਸੁਪੁਤ੍ਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਰਤਨ ਨਾਲ ਸੰਮਤ ੧੮੩੪ ਵਿੱਚ ਹੋਇਆ. ਇਸ ਨੇ ਆਪਣੇ ਭਾਈ ਦਾ ਰਾਜ ਵਧਾਉਣ ਅਤੇ ਬਚਾਉਣ ਵਿੱਚ ਜੋ ਜੋ ਯਤਨ ਕੀਤੇ ਹਨ, ਉਹ ਸਿੱਖ ਇਤਿਹਾਸ ਵਿੱਚ ਅਦੁਤੀ ਹਨ. ਸੰਮਤ ੧੮੫੧ ਵਿੱਚ ਇਸ ਨੇ ਫੌਜ ਦੀ ਕਮਾਣ ਆਪਣੇ ਹੱਥ ਲੈ ਕੇ ਮਰਹਟਾ ਫੌਜ ਨੂੰ ਸ਼ਿਕਸਤ ਦਿੱਤੀ. ਰਾਜ ਦਾ ਪ੍ਰਬੰਧ ਬਹੁਤ ਹੀ ਉੱਤਮ ਰੀਤਿ ਨਾਲ ਚਲਾਇਆ, ਪਰ ਇਸ ਦੇ ਨਾਦਾਨ ਭਾਈ ਨੇ ਗੁਣਾਂ ਦੀ ਕਦਰ ਨਾ ਪਾਈ. ਬੀਬੀ ਜੀ ਦਾ ਦੇਹਾਂਤ ਸੰਮਤ ੧੮੫੬ (ਸਨ ੧੭੯੯) ਵਿੱਚ ਹੋਇਆ ੨. ਰਾਜਾ ਸੰਗਤ ਸਿੰਘ ਜੀਂਦਪਤਿ ਦੀ ਮਾਤਾ ਅਤੇ ਰਾਜਾ ਫਤੇ ਸਿੰਘ ਦੀ ਰਾਣੀ, ਜੋ ਰਾਜਪ੍ਰਬੰਧ ਵਿੱਚ ਵਡੀ ਨਿਪੁਣਤਾ ਰਖਦੀ ਸੀ। ੩. ਦੇਖੋ, ਸਾਹਿਬਕੌਰ ਮਾਤਾ.


ਰੋਹਤਾਸ ਨਿਵਾਸੀ ਭਾਈ ਰਾਮੂ ਬਸੀ¹ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਆਨੰਦ ੧੮. ਵੈਸਾਖ ਸੰਮਤ ੧੭੫੭ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ. ਕਲਗੀਧਰ ਨੇ ਇਸੇ ਦੀ ਗੋਦੀ ਪੰਥ ਖਾਲਸਾ ਪਾਇਆ ਹੈ, ਇਸੇ ਕਾਰਣ ਅਮ੍ਰਿਤਸੰਸਕਾਰ ਸਮੇਂ ਮਾਤਾ ਸਾਹਿਬ ਕੌਰ ਅਤੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਕੀਤੇ ਜਾਂਦੇ ਹਨ. ਅਵਿਚਲ ਨਗਰ ਪਹੁੰਚਕੇ ਦਸ਼ਮੇਸ਼ ਨੇ ਇਨ੍ਹਾਂ ਨੂੰ ਦਿੱਲੀ ਭੇਜ ਦਿੱਤਾ ਅਰ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜ ਸ਼ਸਤ੍ਰ ਸਨਮਾਨ ਨਾਲ ਰੱਖਣ ਲਈ ਸਪੁਰਦ ਕੀਤੇ, ਜੋ ਹੁਣ ਦਿੱਲੀ ਗੁਰੁਦ੍ਵਾਰੇ ਰਕਾਬਗੰਜ ਵਿੱਚ ਹਨ.#ਮਾਤਾ ਜੀ ਦਾ ਦੇਹਾਂਤ ਮਾਤਾ ਸੁੰਦਰੀ ਜੀ ਤੋਂ ਪਹਿਲਾਂ ਹੋਇਆ ਹੈ. ਸਮਾਧੀ ਗੁਰੂ ਹਰਿਕ੍ਰਿਸਨ ਜੀ ਦੇ ਦੇਹਰੇ ਪਾਸ ਦਿੱਲੀ ਹੈ. ਦੇਖੋ, ਦਿੱਲੀ.


ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪ੍ਰੇਮੀ ਸਿੱਖ, ਜੋ ਮਹਾਨ ਯੋਧਾ ਸੀ. ਇਹ ਆਨੰਦਪੁਰ ਦੇ ਯੁੱਧ ਵਿੱਚ ਸ਼ਹੀਦ ਹੋਇਆ. ਗੁਰੂ ਸਾਹਿਬ ਦੀ ਆਗ੍ਯਾ ਨਾਲ ਇਸ ਦਾ ਸਸਕਾਰ ਨਿਰਮੋਹਗੜ੍ਹ ਕੀਤਾ ਗਿਆ. "ਜੀਤ ਭਈ ਤਹਿ ਖਾਲਸੇ ਕੀ ਅਰੁ ਸਾਹਿਬ ਚੰਦ ਕੀ ਲੋਥ ਉਠਾਈ." (ਗੁਰੁਸੋਭਾ) ੨. ਜਿਲਾ ਫਿਰੋਜਪੁਰ, ਤਸੀਲ ਮੁਕਤਸਰ, ਥਾਣਾ ਕੋਟਭਾਈ ਵਿੱਚ ਇੱਕ ਪਿੰਡ ਹੈ, ਜਿਸ ਦੀ ਵਸੋਂ ਦੇ ਨਾਲ ਹੀ ਢਾਬ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਇੱਥੇ ਦੋ ਵਾਰ ਚਰਨ ਪਾਏ ਹਨ. ਛੋਟਾ ਜਿਹਾ ਮੰਦਿਰ ਅਤੇ ਰਿਹਾਇਸ਼ੀ ਮਕਾਨ ਬਣੇ ਹੋਏ ਹਨ. ਅਕਾਲੀ ਸਿੰਘ ਸੇਵਾਦਾਰ ਹੈ. ਗੁਰੁਦ੍ਵਾਰੇ ਨਾਲ ੭. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਬੱਲੂਆਣਾ ਤੋਂ ਵਾਯਵੀ ਕੋਣ ੭. ਮੀਲ ਦੇ ਕਰੀਬ ਕੱਚਾ ਰਸਤਾ ਹੈ.


ਫ਼ਾ. [صاحب زادہ] ਸਾਹਿਬਜ਼ਾਦਾ. ਸੰਗ੍ਯਾ- ਬਾਦਸ਼ਾਹਜ਼ਾਦਹ. ਰਾਜਕੁਮਾਰ। ੨. ਗੁਰੁਪੁਤ੍ਰ। ੩. ਸ੍ਵਾਮੀ ਦਾ ਬੇਟਾ.


ਅ਼. [صاحب دماغ] ਸਾਹ਼ਿਬਦਿਮਾਗ਼. ਵਿ- ਬੁੱਧਿ ਦਾ ਸ੍ਵਾਮੀ. ਵਡਾ ਦਾਨਾ. "ਕਿ ਸਾਹਿਬ ਦਿਮਾਗ ਹੈ." (ਜਾਪੁ)


ਫ਼ਾ. [صاحب دِل] ਸਾਹ਼ਿਬ ਦਿਲ. ਵਿ- ਦਿਲ ਵਾਲਾ. ਜਿਸ ਦਾ ਮਨ ਵਸ਼ ਵਿੱਚ ਹੈ। ੨. ਦਾਨਾ। ੩. ਵਲੀ। ੪. ਆਤਮਗ੍ਯਾਨੀ. "ਸ਼ੁਦਜ਼ ਫ਼ੈਜੇ ਸੁਹ਼ਬਤੇ ਸਹ਼ਿਬਦਿਲਾਂ." (ਜਿੰਦਗੀ)


ਦੇਖੋ, ਸਾਹਿਬ ਕੌਰ ਮਾਤਾ.


ਦੇਖੋ, ਤਾਰੂ ਸਿੰਘ.