Meanings of Punjabi words starting from ਦ

ਫ਼ਾ. [دوَلتپرست] ਮਾਇਆ ਦਾ ਸੇਵਕ. ਲਾਲਚੀ.


ਜਲੰਧਰ ਦੇ ਜਿਲੇ ਨਵੇਂ ਸ਼ਹਿਰ ਤੋਂ ਦੋ ਕੋਹ ਤੇ ਬਾਬਾ ਸ਼੍ਰੀਚੰਦ ਜੀ ਦਾ ਅਸਥਾਨ ਹੈ. ਦੇਖੋ, ਟਾਲ੍ਹੀਸਾਹਿਬ ਨੰਃ ੪.


ਹ਼ੈਦਰਾਬਾਦ. ਦੱਖਣ ਦੇ ਇ਼ਲਾਕ਼ੇ ਇੱਕ ਪ੍ਰਸਿੱਧ ਨਗਰ, ਜੋ ਜਿਲੇ ਔਰੰਗਾਬਾਦ ਵਿੱਚ ਹੈ. ਇਸ ਦਾ ਪਹਿਲਾ ਨਾਉਂ ਦੇਵਗਿਰਿ ਸੀ. ਕਿਸੇ ਸਮੇਂ ਇਹ ਯਾਦਵਾਂ ਦੀ ਰਾਜਧਾਨੀ ਭੀ ਰਿਹਾ ਹੈ. ਮੁਹ਼ੰਮਦ ਬਿਨ ਤੁਗ਼ਲਕ ਨੇ ਇਸ ਦਾ ਨਾਉਂ ਦੌਲਤਾਬਾਦ ਰੱਖਿਆ. ਦੌਲਤਾਬਾਦ ਦਾ ਕਿਲਾ ਕਿਸੇ ਸਮੇਂ ਬਹੁਤ ਮਜ਼ਬੂਤ ਅਤੇ ਸੁੰਦਰ ਸੀ. ਅੱਬੁਲ ਹਸਨ (ਤਾਨੇਸ਼ਾਹ) ਨੂੰ ਔਰੰਗਜ਼ੇਬ ਨੇ ਸਨ ੧੬੮੭ ਵਿੱਚ ਇੱਥੇ ਹੀ ਕੈਦ ਕੀਤਾ ਸੀ. ਚਾਂਦ ਮੀਨਾਰ ਅਤੇ ਚੀਨੀ ਮਹਲ, ਇਸ ਦੇ ਹੁਣ ਭੀ ਦੇਖਣ ਲਾਇਕ ਹਨ. ਦੌਲਤਾਬਾਦ ਪਾਸ ਪਹਾੜ ਖੋਦਕੇ ਬਣਾਏ ਮੰਦਿਰ (Ellora Caves) ਦੇਖਣ ਲਈ ਲੋਕ ਦੂਰੋਂ ਦੂਰੋਂ ਜਾਂਦੇ ਹਨ.


ਸ਼੍ਰੀ ਗੁਰੂ ਨਾਨਕਦੇਵ ਜੀ ਦੀ ਦਾਈ. "ਬੋਲੀ ਬਚਨ ਦੌਲਤਾਂ ਦਾਈ." (ਨਾਪ੍ਰ)


ਫ਼ਾ. [دوَلتفزِا] ਦੌਲਤ ਵਧਾਉਣ ਵਾਲਾ. ਸੰਪਦਾ ਦੀ ਵ੍ਰਿੱਧਿ ਕਰਨ ਵਾਲਾ.


ਗੁਜਰਾਤ (ਪੰਜਾਬ) ਨਿਵਾਸੀ ਮਹਾਤਮਾ ਦਰਵੇਸ਼. ਛੀਵੇਂ ਸਤਿਗੁਰੂ ਵੇਲੇ ਭਾਈ ਗੜ੍ਹੀਏ ਦਾ ਇਸ ਨਾਲ ਮਿਲਾਪ ਹੋਇਆ, ਜਦਕਿ ਭਾਈ ਗੜ੍ਹੀਆ ਪ੍ਰਚਾਰ ਲਈ ਕਸ਼ਮੀਰ ਨੂੰ ਜਾ ਰਿਹਾ ਸੀ. ਸੁਖਮਨੀ ਸਾਹਿਬ ਦਾ ਪਾਠ ਸੁਣਕੇ ਸ਼ਾਹਦੌਲਾ ਸਤਿਗੁਰੂ ਦਾ ਸ਼੍ਰੱਧਾਲੂ ਹੋਇਆ, ਅਤੇ ਛੀਵੇਂ ਸਤਿਗੁਰੂ ਦਾ ਦਰਸ਼ਨ ਕਰਕੇ ਨਿਹਾਲ ਹੋਇਆ. ਇਸ ਦਾ ਦੇਹਾਂਤ ਦਸ਼ਮੇਸ਼ ਵੇਲੇ ਹੋਇਆ, ਇਸ ਨੇ ਕਲਗੀਧਰ ਨੂੰ ੧੦੦ ਤੋਲਾ ਸੋਨਾ ਭੇਟਾ ਭੇਜਿਆ ਸੀ. ਇਸ ਮਹਾਤਮਾ ਦੇ ਨਾਉਂ ਤੋਂ ਗੁਜਰਾਤ ਦਾ ਨਾਉਂ ਦੌਲਾ ਕੀ ਗੁਜਰਾਤ ਹੋ ਗਿਆ ਹੈ.