Meanings of Punjabi words starting from ਅ

ਵਿ- ਜੋ ਭਰਿਆ ਨਹੀਂ. ਅਪੂਰਣ. ਸੱਖਣਾ. ਖਾਲੀ. "ਗੁਰੁ ਰਾਮਦਾਸ ਸਰ ਅਭਰ ਭਰੇ." (ਸਵੈਯੇ ਮਃ ੪. ਕੇ) ੨. ਦੇਖੋ, ਅਭ੍ਰ.


ਦੇਖੋ, ਅਭ੍ਰਕ.


ਦੇਖੋ, ਆਭਰਣ। ੨. ਵਿ- ਜਿਸ ਨੂੰ ਕੋਈ ਭਰਣ ਨਾ ਕਰੇ. ਬਿਨਾ ਪੋਖਣ.


ਵਿ- ਜੋ ਭਰਿਆ ਨਹੀਂ ਗਿਆ. ਖਾਲੀ. "ਅਭਰਤ ਸਿੰਚ ਭਏ ਸੁਭਰ ਸਰ." (ਸਾਰ ਅਃ ਮਃ ੧) ਖਾਲੀ ਅੰਤਹਕਰਣ ਨਾਮਜਲ ਸਿੰਜਣ ਤੋਂ ਲਬਾਲਬ ਹੋ ਗਏ. ਨੱਕੋ ਨੱਕ ਭਰੇ ਗਏ.


ਭੂਖਨ. ਦੇਖੋ, ਆਭਰਣ. "ਹਾਰ ਕਜਰ ਬਸਤ੍ਰ ਅਭਰਨ ਕੀਨੇ." (ਬਿਲਾ ਪੜਤਾਲ ਮਃ ੫) "ਅਭਰਨ ਹੈ." (ਜਾਪੁ)


ਵਿ- ਜੋ ਨਹੀਂ ਭਰਿਆ. ਅਪੂਰਣ. ਖਾਲੀ. ਊਣਾ. ਸੱਖਣਾ. "ਅਭਰਾ ਸਰੁ ਭਰਿਆ." (ਸਵੈਯੇ ਮਃ ੪. ਕੇ) ਮਨ ਜੋ ਪੂਰਣ ਨਹੀਂ ਹੁੰਦਾ ਸੋ ਸੰਤੋਖ ਨਾਲ ਭਰਿਆ.


ਦੇਖੋ, ਅਭਿਰਿੱਠਾ.