Meanings of Punjabi words starting from ਕ

ਫ਼ਾ. [کِشمِش] ਸੰਗ੍ਯਾ- ਸੁੱਕੀ ਹੋਈ ਬੇਦਾਨਾ ਦਾਖ. ਸਾਉਗੀ.


ਵਿ- ਕੇਸਰ ਦੇ ਰੰਗ ਨਾਲ ਰੰਗਿਆ। ੨. ਕੇਸਰ ਦੇ ਰੰਗ ਜੇਹਾ. ਕੇਸਰੀ. "ਜਿਤ ਜਿਤ ਦ੍ਰਿਸ੍ਟਿ ਪਸਾਰਿਯੇ ਤਿਤਹਿ ਕਿਸਰਿਯਾ ਚੀਰ." (ਚਰਿਤ੍ਰ ੩੦)


ਸੰ. ਸੰਗ੍ਯਾ- ਜੋ ਕਿੰਚਿਤ (ਥੋੜਾ) ਸ਼ਲ (ਚਲੇ). ਹਵਾ ਨਾਲ ਹੌਲੀ ਹੌਲੀ ਹਿੱਲਣ ਵਾਲਾ ਸ਼ਗੂਫ਼ਾ. ਕੂਮਲ.


ਫ਼ਾ. [کِشوَر] ਸੰਗ੍ਯਾ- ਮੁਲਕ. ਦੇਸ਼. ਵਲਾਇਤ.


ਅ਼. [قِصّہ] ਕ਼ਿੱਸਾ. ਸੰਗ੍ਯਾ- ਕਥਾ. ਕਹਾਣੀ. ਆਖ੍ਯਾਨ.


ਅ਼. [قِصَاص] ਕ਼ਿਸਾਸ. ਖੂਨ ਦੇ ਬਦਲੇ ਕ਼ਤਲ ਦੀ ਸਜ਼ਾ ਦੇਣ ਦੀ ਕ੍ਰਿਯਾ.