Meanings of Punjabi words starting from ਦ

ਦੇਖੋ, ਦੌਲਾਸ਼ਾਹ. "ਦੌਲਾ ਕੀ ਗੁਜਰਾਤ ਮੈ ਬਸਤ ਸੁਲੋਕ ਅਪਾਰ." (ਚਰਿਤ੍ਰ ੨੫੫)


ਦੇਖੋ, ਦੌਲਤਗੜ੍ਹ.


ਸੰ. ਦ੍ਰਵਣ. ਸੰਗ੍ਯਾ- ਭਾਜ, ਦਵਸ਼। ੨. ਧਾਵਾ.


ਕ੍ਰਿ- ਭੱਜਣਾ. ਨੱਠਣਾ. ਦੇਖੋ, ਦੌੜ.


ਦੋਖੇ, ਦਵ. "ਪਾਨ ਕਰ੍ਯੋ ਹਰਿ ਜੀ ਹਰਿ ਦੌਂ ਤਉ." (ਕ੍ਰਿਸਨਾਵ) ਕਿਸਨ ਜੀ ਨੇ ਜੰਗਲ ਦੀ ਅਗਨਿ (ਦਾਵਾਗਨ੍ਹ੍ਹਿ) ਪੀ ਲਈ। ੨. ਦਾਹ. ਜਲਨ. "ਗ੍ਰਿਸ੍ਤੀ ਤੇ ਵਧ ਮਨ ਦੌਂ ਲਾਗੀ." (ਨਾਪ੍ਰ) ਗ੍ਰਿਹਸਥੀ ਨਾਲੋਂ ਵੱਧ ਮਨ ਨੂੰ ਸਾੜਾ ਲੱਗਿਆ ਹੋਇਆ ਹੈ.


ਸੰ. दंश्. ਧਾ- ਡਸਣਾ. ਦੰਦ ਮਾਰਨਾ, ਕਵਚ ਪਹਿਰਨਾ। ੨. ਸੰਗ੍ਯਾ- ਦੰਦ ਨਾਲ ਕੱਟਣ ਦੀ ਕ੍ਰਿਯਾ. ਡਸਣਾ। ੩. ਕਵਚ. ਸੰਜੋ। ੪. ਸੰ. दंस्. ਧਾ- ਬਰਬਾਦ (ਤਬਾਹ) ਕਰਨਾ.