Meanings of Punjabi words starting from ਮ

ਅ਼. [مِلک] ਸੰਗ੍ਯਾ- ਮਾਲਿਕ ਹੋਣ ਦਾ ਭਾਵ। ੨. ਬਾਦਸ਼ਾਹ। ੩. ਸੰਪਦਾ. ਵਿਭੂਤੀ। ੪. ਜਾਗੀਰ. "ਰਾਜ ਮਿਲਕ ਸਿਕਦਾਰੀਆ." (ਸ੍ਰੀ ਅਃ ਮਃ ੫) "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ)


ਵਿ- ਮਾਲਕ (ਸੰਪਦਾ) ਵਾਲਾ. "ਮਿਲਖਵੰਤ ਦਸਹਿ ਮਨ ਮੇਰੇ! ਸਭਿ ਬਿਨਸ ਜਾਹਿ." (ਗੌਂਡ ਮਃ ੪)


ਇਕੱਠੇ ਹੋਕੇ. ਜੁੜਕੇ. "ਸਭ ਹੂ ਮਿਲ ਗਿਲ ਕੀਓ ਉਛਾਹਾ." (ਰਾਮਾਵ)


ਮਿਲੇ ਹਨ. "ਹਰਿ ਧਾਰਿ ਕ੍ਰਿਪਾ ਪ੍ਰਭੁ ਮਿਲਛੇ." (ਬਸੰ ਮਃ ੪)


ਦੇਖੋ, ਮਿਲਨ.


ਮਿਲਦਾ. "ਮਿਲਤ ਪਿਆਰੋ ਪ੍ਰਾਨਨਾਥੁ ਕਵਨ ਭਗਤਿ ਤੇ?" (ਮਲਾ ਰਵਿਦਾਸ) ੨. ਦੇਖੋ, ਮਿਲਿਤ ਅਤੇ ਮਿੱਲਤ.


ਅ਼. [مِلّت] ਸੰਗ੍ਯਾ- ਗਰੋਹ. ਸਮੁਦਾਯ। ੨. ਸਮਾਜ। ੩. ਕ਼ੌਮ। ੪. ਮਜਹਬੀ ਜਮਾਤ.