ਵਿ- ਬਾਦਸ਼ਾਹਾਂ ਦਾ ਬਾਦਸ਼ਾਹ. ਸ਼ਹਨਸ਼ਾਹ. "ਤੂ ਸਾਹੀ ਹੂ ਸਾਹੁ, ਹਉ ਕਹਿ ਨ ਸਕਾ ਗੁਣ ਤੇਰਿਆ." (ਸੂਹੀ ਅਃ ਮਃ ੫) ੨. ਸ਼ਾਹੂਕਾਰਾਂ ਵਿੱਚ ਪ੍ਰਧਾਨ.
ਦੇਖੋ, ਸਹੀਦ। ੨. ਵਿ- ਸ਼ਹੀਦ ਨਾਲ ਸੰਬੰਧਿਤ. ਸ਼ਹੀਦ ਦਾ.
ਸ਼ਾਹ ਬਾਦਸ਼ਾਹ "ਸਚਾ ਸਾਹੁ ਵਰਤਦਾ." (ਸ੍ਰੀ ਮਃ ੩) ੨. ਸ਼ਾਹੂਕਾਰ. "ਸਚਾ ਸਾਹੁ ਸਚੇ ਵਣਜਾਰੇ." (ਸੂਹੀ ਅਃ ਮਃ ੩) ੩. ਸ੍ਵਾਸ. ਦਮ. "ਕਰਿ ਬੰਦੇ ਤੂੰ ਬੰਦਗੀ ਜਿਚਰੁ ਘਟ ਮਹਿ ਸਾਹੁ." (ਤਿਲੰ ਮਃ ੫)
ਸ਼ਾਹੂਕਾਰ ਦੀ ਇਸਤ੍ਰੀ. ਸ਼ਾਹਣੀ. ਦੇਖੋ, ਸਾਹਨਿ. "ਬਨਿਕ ਬੋਲ ਸਾਹੁਨਿ ਸੋ ਭਾਖ੍ਯੋ." (ਚਰਿਤ੍ਰ ੬੧)
nan
ਸਾਹੁਰਾ ਘਰ. ਸਸੁਰਾਲ. "ਪੇਈਅੜੈ ਸਹੁ ਸੇਵ ਤੂੰ ਸਾਹੁਰੜੈ ਸੁਖਿ ਵਸ." (ਸ੍ਰੀ ਮਃ ੫) ੨. ਵਿ- ਸਹੁਰੇ ਘਰ ਦੀ. "ਸਾਹੁਰੜੀ ਵਥੁ ਸਭ ਕਿਛੁ ਸਾਂਝੀ ਪੇਵਕੜੈ ਧਨ ਵਖੇ." (ਬਸੰਤ ਮਃ ੧) ਪੇਕਾ ਇਹ ਲੋਕ, ਸਹੁਰਾ ਪਰਲੋਕ.#ਵਿ- ਸਸੁਰਾਲਯ. ਸਹੁਰਾ ਘਰ.
ਵਿ- ਸਸੁਰਾਲਯ. ਸਹੁਰਾ ਘਰ.
ਸੰਗ੍ਯਾ- ਸੁਆਹ. ਭਸਮ. "ਗਦਹੁ ਚੰਦਨ ਖਉਲੀਐ ਭੀ ਸਾਹੂ ਸਿਉ ਪਾਣੁ." (ਵਾਰ ਸੂਹੀ ਮਃ ੧) ੨. ਇਸ ਨਾਮ ਦੇ ਕਈ ਰਾਜੇ ਦੱਖਣ ਵਿੱਚ ਹੋਏ ਹਨ, ਪਰ ਸਭ ਤੋਂ ਮਸ਼ਹੂਰ ਸ਼ਿਵਾ ਜੀ ਦਾ ਪੋਤਾ ਹੈ, ਜੋ ਛੋਟੀ ਉਮਰ ਵਿੱਚ ਹੀ ਔਰੰਗਜ਼ੇਬ ਦੀ ਕੈਦ ਅੰਦਰ ਪੈ ਗਿਆ ਅਰ ਉਸ ਦੇ ਮਰਨ ਤੀਕ ਕੈਦ ਰਿਹਾ. ਸਨ ੧੭੦੮ ਵਿੱਚ ਇਹ ਮਹਰਟਾ (ਮਹਾਰਾਸ੍ਟ੍ਰ) ਕੌਮ ਦਾ ਮਹਾਰਾਜਾ ਬਣਿਆ ਅਤੇ ਸਤਾਰਾ ਰਾਜਧਾਨੀ ਵਿੱਚ ਚਿਰ ਤੀਕ ਨਾਮਮਾਤ੍ਰ ਦਾ ਸ੍ਵਾਮੀ ਰਿਹਾ ਅਰ ਰਾਜ ਦੀ ਵਾਗਡੋਰ ਪੇਸ਼ਵਾ ਬਾਲਾ ਜੀ ਸ਼ਿਵਨਾਥ ਦੇ ਹੱਥ ਰਹੀ. ਸਾਹੂ ਦਾ ਦੇਹਾਂਤ ਸਨ ੧੭੪੯ ਵਿੱਚ ਹੋਇਆ ਹੈ। ੩. ਸਿੰਧੀ. ਵਿ- ਬਹਾਦੁਰ.
ਸੰ. ਸਾਧੁਕਾਰ. ਧਨਵਾਨ ਵਪਾਰੀ. ਜੋ ਰੁਪਯਾ ਸੂਦ ਤੇ ਦੇਵੇ.