Meanings of Punjabi words starting from ਕ

ਦੇਖੋ, ਕਿਰਸਾਣ ਅਤੇ ਕ੍ਰਿਸਾਨ.


ਸੰਗ੍ਯਾ- ਕੇਸ਼ਾਗ੍ਰ ਦਾ ਸੰਖੇਪ. "ਖੁਲ੍ਹੇ ਕਿਸਾਰ, ਜਟਾਧਾਰ." (ਵਿਚਿਤ੍ਰ) ਜੂੜੇ ਖੁੱਲ ਗਏ.


ਕਿਸ- ਅਰਥ. ਕਿਸ ਕੰਮ. ਕਿਸ ਵਾਸਤੇ. "ਕਿਸਾਰਥ ਕੋ ਇਹ ਜਾ ਹਮ ਘੇਰੀ?" (ਕ੍ਰਿਸਨਾਵ)


ਸਰਵ- ਕੌਣ. ਕਿਸ ਨੂੰ. "ਕਿਸੁ ਹਉ ਸੇਵੀ, ਕਿਸੁ ਆਰਾਧੀ?" (ਦੇਵ ਮਃ ੫)


ਸੰ. ਕੌਸ਼ਿਕੀ. ਸੰਗ੍ਯਾ- ਕੁਸ਼ (ਜਲ) ਦੇ ਧਾਰਨ ਵਾਲੀ. ਜਿਸ ਵਿੱਚ ਜਲ ਵਹਿੰਦਾ ਹੈ. ਨਦੀ. ਦਰਿਆ. "ਮਾਰੂ ਮੀਹ ਨ ਤ੍ਰਿਪਤਿਆ ਅਗੀ ਲਹੈ ਨ ਭੁਖ। ਰਾਜਾ ਰਾਜ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ." (ਵਾਰ ਮਾਝ ਮਃ ੧) ਮਰੂਭੂਮਿ ਵਰਖਾ ਨਾਲ ਤ੍ਰਿਪਤ ਨਹੀਂ, ਅਗਨੀ ਈਧਨ ਨਾਲ ਨਹੀਂ, ਰਾਜਾ ਰਾਜ ਨਾਲ ਤ੍ਰਿਪਤ ਨਹੀਂ, ਸਮੁੰਦਰ ਨਦੀਆਂ ਨਾਲ ਤ੍ਰਿਪਤ (ਭਰਦਾ) ਨਹੀਂ। ੨. ਸਰਵ- ਕਿਸੇ ਇੱਕ ਪ੍ਰਤਿ। ੩. ਕਿਸੀ ਇੱਕ ਨੇ। ੪. ਦੇਖੋ, ਕਿੰਸ਼ੁਕ.