Meanings of Punjabi words starting from ਜ

ਦੇਖੋ, ਨਿਰੰਜਨੀਏ.


ਛੋਟਾ ਜੰਡ. ਸ਼ਮੀ. ਦੇਖੋ, ਜੰਡ.


ਸੰ. जन्तु ਜੰਤੁ. ਸੰਗ੍ਯਾ- ਜਨਮ ਲੈਣ ਵਾਲਾ ਜੀਵ. ਪ੍ਰਾਣੀ. ਜਾਨਵਰ. "ਇਕਿ ਜੰਤ ਭਰਮਿ ਭੁਲੇ." (ਆਸਾ ਛੰਤ ਮਃ ੩) ੨. ਸੰ. यन्त्र ਯੰਤ੍ਰ. ਕਲ. "ਸੂਐ ਚਾੜਿ ਭਵਾਈਅਹਿ ਜੰਤ" (ਵਾਰ ਆਸਾ) ਥਾਲੀ ਆਦਿ ਯੰਤ੍ਰ ਸੂਏ ਸੋਟੀ ਆਦਿ ਪੁਰ ਘੁਮਾਏ ਜਾਂਦੇ ਹਨ। ੩. ਵਾਜਾ. "ਹਮ ਤੇਰੇ ਜੰਤ ਤੂ ਬਜਾਵਨਹਾਰਾ." (ਭੈਰ ਮਃ ੫)


ਜੰਤੁਗਣ. ਸਭ ਜੀਵ. "ਜੰਤਨਾ ਕੇ ਹਾਥ ਕਹਾਂ ਕਰਤਾ ਅਕਾਲ ਏਕ." (ਸਲੋਹ) ੨. ਦੇਖੋ, ਯੰਤ੍ਰਣਾ.


ਦੇਹਧਾਰੀ, ਜੰਤੁ. ਸਾਰੇ ਜੀਵ। ੨. ਭਿਕ੍ਸ਼ੁਕਜੰਤੁ. ਭਿਖਾਰੀ ਜੀਵ. "ਜੰਤ ਭੇਖ, ਤੂ ਸਫਲਿਓ ਦਾਤਾ." (ਸੂਹੀ ਛੰਤ ਮਃ ੧)


ਦੇਖੋ, ਜੰਤ੍ਰ ਅਤੇ ਯੰਤ੍ਰ.


ਦੇਖੋ, ਜੰਤ੍ਰੀ ਅਤੇ ਯੰਤ੍ਰੀ। ੨. ਸੰਗ੍ਯਾ- ਤਿਥਿਪਤ੍ਰ. ਪੰਚਾਂਗਪਤ੍ਰ. ਜਿਸ ਵਿੱਚ ਰਾਸ਼ਿ ਆਦਿ ਦੇ ਯੰਤ੍ਰ ਲਿਖੇ ਹੋਣ. Calendar.


ਜੰਤੁ. ਜੀਵ. "ਹਮ ਕਿਆ ਬਪੁਰੇ ਜੰਤਰੀਆ." (ਸਾਰ ਮਃ ੫) ੨. ਦੇਖੋ, ਯੰਤ੍ਰੀ। ੩. ਜੰਤਰੀ (ਤਿਥਿਪਤ੍ਰ) ਰੱਖਣ ਵਾਲਾ ਜੋਤਿਸੀ.


ਜੰਤੁ. ਜਾਨਵਰ "ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧) ੨. ਦੇਖੋ, ਯੰਤ੍ਰਿ। ੩. ਦੇਖੋ, ਜਨਤਾ.


ਜੰਤੁ. ਪ੍ਰਾਣੀ। ੨. ਸੰ. यन्तार ਯੰਤਾਰ. ਯਾਚਨਾ. ਮੰਗਣ ਦੀ ਕ੍ਰਿਯਾ.


ਜੰ. यनित्रन् ਯੰਤ੍ਰੀ ਵਿ- ਯੰਤ੍ਰ (ਕਲ) ਹੈ ਜਿਸ ਦੇ ਹੱਥ. ਮਸ਼ੀਨ ਚਲਾਉਣ ਵਾਲਾ। ੨. ਵਾਜਾ ਵਜਾਉਣ ਵਾਲਾ. "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ਜਿਵੇਂ ਵਾਜਾ ਵਜਾਉਣ ਵਾਲੇ ਵਿੱਚ ਸੁਰ ਸਮਾਇਆ ਹੈ, ਤਿਵੇਂ ਕਰਤਾਰ ਵਿੱਚ ਜੀਵ ਹੈ। ੨. ਯੰਤ੍ਰ ਮੇਂ. ਕਲ ਵਿੱਚ. "ਜੈਸੇ ਬਿਰਖ ਜੰਤੀ ਜੋਤ." (ਕੇਦਾ ਮਃ ੫) ਜੈਸੇ ਵ੍ਰਿਸ (ਬੈਲ) ਕੋਲ੍ਹੂ ਨੂੰ ਜੋਤਿਆ ਹੋਇਆ। ੩. ਸੰਗ੍ਯਾ- ਤਾਰ ਖਿੱਚਣ ਦਾ ਵੱਡੇ ਛੋਟੇ ਛੇਕਾਂ ਵਾਲਾ ਜੰਤਾ.