ਡਿੰਗ. ਸੰਗ੍ਯਾ- ਗਊ, ਗਾਂ. ਦੇਖੋ, ਤੰਬਾ ੩.
nan
ਅ਼. [طُفیل] ਕੂਫ਼ਾ ਦਾ ਇੱਕ ਕਵੀ, ਜੋ ਮੱਲੋਮੱਲੀ ਕਿਸੇ ਨਾ ਕਿਸੇ ਨਾਲ ਮਿਲਕੇ ਨੇਂਬੂਨਿਚੋੜ ਵਾਂਙ ਰੋਟੀ ਖਾਣ ਜਾ ਬੈਠਦਾ ਸੀ. ਇਸ ਦੇ ਨਾਮ ਤੋਂ ਹੀ ਤੁਫ਼ੈਲ ਸ਼ਬਦ ਦਾ ਅਰਥ ਵਸੀਲਾ (ਜਰੀਅ਼ਹ) ਹੋ ਗਿਆ ਹੈ.
ਫ਼ਾ. [تُنباں] ਤੁੰਬਾਨ. ਸੰਗ੍ਯਾ- ਪਜਾਮਾ. ਖੁਲ੍ਹੀ ਸਲਵਾਰ। ੨. ਚੰਮ ਦਾ ਪਜਾਮਾ। ੩. ਸੰ. तम्बा. ਗੱਭਣ ਗਊ.
ਦੇਖੋ, ਤਮਾਖੂ.
ਛੋਟਾ ਤੰਬਾ. ਦੇਖੋ, ਤੰਬਾ.
ਅ਼. [تنبیہ] ਸੰਗ੍ਯਾ- ਨਬਹ (ਜਗਾਉਣ) ਦਾ ਭਾਵ. ਨਸੀਹ਼ਤ. ਸ਼ਿਕ੍ਸ਼ਾ। ੨. ਦੰਡ. ਸਜ਼ਾ.
nan
ਦੇਖੋ, ਤੰਬੂਰ.
ਸੰਗ੍ਯਾ- ਖ਼ੇਮਾ. ਵਸਤ੍ਰ ਦਾ ਘਰ. "ਤੰਬੂ ਪਲੰਘ ਨਿਵਾਰ." (ਵਾਰ ਮਾਝ ਮਃ ੧)
ਨਾਨਕਿਆਨੇ ਇੱਕ ਗੁਰਦ੍ਵਾਰਾ, ਜਿੱਥੇ ਸ਼੍ਰੀ ਗੁਰੂ ਨਾਨਕਦੇਵ ਖਾਰਸੌਦਾ ਕਰਨ ਪਿੱਛੋਂ ਵਣ (ਜਾਲ) ਬਿਰਛ ਹੇਠ ਆਕੇ ਵਿਰਾਜੇ ਹਨ। ੨. ਮੁਕਤਸਰ (ਜਿਲਾ ਫ਼ਿਰੋਜ਼ਪੁਰ) ਵਿੱਚ ਤਾਲ ਦੇ ਕਿਨਾਰੇ ਉਹ ਅਸਥਾਨ, ਜਿੱਥੇ ਸਿੱਖਾਂ ਦਾ ਕੈਂਪ ਸੀ, ਅਤੇ ਖ਼ਾਲਸੇ ਨੇ ਝਾੜਾਂ ਪੁਰ ਵਸਤ੍ਰ ਪਾਕੇ ਦੁਸ਼ਮਨ ਨੂੰ ਅਨੰਤ ਤੰਬੂ ਦਿਖਾਕੇ ਯਕ਼ੀਨ ਕਰਾਇਆ ਸੀ ਕਿ ਇੱਥੇ ਬੇਅੰਤ ਫ਼ੌਜ ਉਤਰੀਹੋਈ ਹੈ. ਦੇਖੋ, ਮੁਕਤਸਰ। ੩. ਦੇਖੋ, ਡਗਰੂ.
nan