ਸੰ. ਵਿ- ਸਲਾਹਿਆ ਹੋਇਆ. ਪ੍ਰਸੰਸ਼ਿਤ। ੨. ਨੂਤਨ ਦਾ ਸੰਖੇਪ. ਨਵਾਂ ਦੇਖੋ, ਨੂਤਨ.
nan
ਸੰ. ਨੂਤਨ. ਵਿ- ਨਵਾਂ. ਨਵੀਨ. ਨਯਾ। ੨. ਤਾਜ਼ਾ. ਸੱਜਰਾ। ੩. ਅਣੋਖਾ. ਅਨੂਠਾ.
ਸੰ. ਸੰਗ੍ਯਾ- ਸ਼ਹਤੂਤ ਦਾ ਬਿਰਛ ਅਤੇ ਫਲ.
ਲੂਣ. ਦੇਖੋ, ਨੂਣ। ੨. ਘੱਟ. ਦੇਖੋ, ਨ੍ਯੂਨ.
ਕਮੀ. ਘਾਟਾ. ਦੇਖੋ, ਨ੍ਯੂਨਤਾ. "ਪਹਿਰੇ ਬਿਨਾ ਨੂਨਤਾ ਜੋਊ." (ਨਾਪ੍ਰ)
nan
ਸੰ. ਨੂਪੁਰ. ਸੰਗ੍ਯਾ- ਪੈਰਾਂ ਦਾ ਗਹਿਣਾ. ਝਾਂਜਰ.
ਅ਼. [نوُر] ਸੰਗ੍ਯਾ- ਚਮਕ. ਉਜਾਲਾ. ਪ੍ਰਕਾਸ਼। ੨. ਕਰਤਾਰ ਦਾ ਚਮਤਕਾਰ. "ਏਕ ਨੂਰ ਤੇ ਸਭੁ ਜਗੁ ਉਪਜਿਆ." (ਪ੍ਰਭਾ ਕਬੀਰ) ੩. ਸ਼ੋਭਾ। ੪. ਕਰਤਾਰ ਦਾ ਇੱਕ ਨਾਮ. ਜ੍ਯੋਤਿਰੂਪ।#ਪ ਪਾਕਦਾਮਨ ਇਸਤ੍ਰੀਆਂ. ਇਹ ਨਵਾਰ ਦਾ ਬਹੁਵਚਨ ਹੈ. "ਹੂਰ ਨੂਰ ਮੁਸਕ ਖੁਦਾਇਆ ਬੰਦਗੀ." (ਮਾਰੂ ਸੋਲਹੇ ਮਃ ਪ) ਬਹਿਸ਼ਤ ਦੀਆਂ ਅਪਸਰਾ, ਪਵਿਤ੍ਰ ਇਸਤ੍ਰੀਆਂ ਅਤੇ ਸੁਗੰਧ ਆਦਿ ਪਦਾਰਥ, ਖੁਦਾ ਦੀ ਬੰਦਗੀ ਹੈ। ੬. ਨਾਰ (ਅਗਨਿ) ਦਾ ਬਹੁਵਚਨ.; ਦੇਖੋ, ਨੂਰ.
ਜਨਮਸਾਖੀ ਅਨੁਸਾਰ ਕਾਮਰੂਪ ਦੀ ਇੱਕ ਚੇਟਕੀ ਰਾਣੀ, ਜੋ ਮੰਤ੍ਰ ਯੰਤ੍ਰਾਂ ਦੇ ਅਭ੍ਯਾਸ ਵਿੱਚ ਉਮਰ ਗਵਾ ਰਹੀ ਸੀ.¹ ਸਤਿਗੁਰੂ ਨਾਨਕਦੇਵ ਨੇ ਇਸ ਨੂੰ ਸੁਮਾਰਗ ਪਾਇਆ.
[نوُرجہان] ਮਿਰਜ਼ਾ ਗ਼ਯਾਸ (ਇਤਮਾਦੁੱਦੌਲਾ) ਦੀ ਬੇਟੀ, ਜੋ ਸਨ ੧੫੯੧ ਵਿੱਚ ਜੰਮੀ. ਇਹ ਅਸਦਖ਼ਾਨ ਅਰ ਆਸਫਖ਼ਾਨ ਦੀ ਭੈਣ, ਅਤੇ ਜਹਾਂਗੀਰ ਦੀ ਪਰਮਪਿਆਰੀ ਬੇਗਮ ਸੀ. ਇਹ ਪਹਿਲਾਂ ਸ਼ੇਰਅਫ਼ਗਨਖ਼ਾਨ ਨੂੰ ਵਿਆਹੀਗਈ ਸੀ. ਜਹਾਂਗੀਰ ਨੇ ਉਸਨੂੰ ਮਰਵਾਕੇ ਸਨ ੧੬੧੧ ਵਿੱਚ ਆਪਣੀ ਬੇਗਮ ਬਣਾਈ ਅਰ ਮੇਹਰੁੱਨਿਸਾ ਦੀ ਥਾਂ ਨੂਰਜਹਾਂ ਨਾਉਂ ਰੱਖਿਆ. ਇਹ ਵਡੀ ਦਾਨਾ ਮਲਿਕਾ ਹੋਈ ਹੈ. ਰਾਜਪ੍ਰਬੰਧ ਵਿੱਚ ਆਪਣੇ ਪਤੀ ਦਾ ਹੱਥ ਵਟਾਂਦੀ ਰਹੀ. ਜਹਾਂਗੀਰ ਦੇ ਅਠਾਰਾਂ ਵਰ੍ਹੇ ਮਰਨ ਪਿੱਛੋਂ ਇਸਦਾ ਦੇਹਾਂਤ ਸਨ ੧੬੪੫ ਵਿੱਚ ਲਹੌਰ ਹੋਇਆ ਅਰ ਜਹਾਂਗੀਰ ਦੇ ਮਕ਼ਬਰੇ (ਸ਼ਾਹਦਰੇ) ਦਫ਼ਨ ਕੀਤੀ ਗਈ. ਦੇਖੋ, ਜਹਾਂਗੀਰ.