Meanings of Punjabi words starting from ਸ

ਦੇਖੋ, ਬੇਰ ਸਾਹਿਬ। ੨. ਦੇਖੋ, ਨਾਨਕ ਸਰ ਨੰ ਃ ੪.


ਦੇਖੋ, ਸਹ. "ਬਨਿਤਾ ਬਿਨੋਦ ਸਾਹੰ." (ਸਹਸ ਮਃ ੫) ਇਸਤ੍ਰੀ ਦੇ ਆਨੰਦ ਨਾਲ। ੨. ਸ- ਅਹੰ. ਉਹ ਮੈਂ। ੩. ਸ- ਅਹੰਕਾਰ ਦਾ ਸੰਖੇਪ.


ਸੰ. शाक ਸੰਗ੍ਯਾ- ਬਲ. ਸ਼ਕਤਿ। ੨. ਸਹਾਇਤਾ। ੩. ਸਹਾਇਤਾ ਕਰਨ ਵਾਲਾ ਮਿਤ੍ਰ। ੪. ਸਾਗ. ਸਬਜੀ. ਨਬਾਤ। ੫. ਇੱਕ ਦ੍ਵੀਪ. ਦੇਖੋ, ਸਪਤ ਦੀਪ। ੬. ਵਿ- ਸ਼ਕ ਜਾਤਿ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਸਕ। ੭. ਸੰ. स्वकीय ਸ੍ਵਕੀਯ. ਅਪਨਾ. ੮. ਸੰਗ੍ਯਾ- ਨਾਤੀ. ਸੰਬੰਧੀ. ਨਜ਼ਦੀਕੀ ਰਿਸ਼ਤੇਦਾਰ। ੯. ਸ੍ਵਕੀਯਤਾ. ਰਿਸ਼ਤੇਦਾਰੀ. ਸਾਕਾਗੀਰੀ. "ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ." (ਸਾਰ ਮਃ ੫)


ਸਕਦਾ. ਸਕਦੇ. ਸਮਰਥ ਰਖਦੇ. ਦੇਖੋ, ਸਕਣਾ. "ਤੁਮਰੀ ਮਹਿਮਾ ਬਰਨਿ ਨ ਸਾਕਉ." (ਸੂਹੀ ਮਃ ੪) "ਅਸਾਂ ਜੋਰੁ ਨਾਹੀ ਜੇ ਕਿਛੁ ਕਰਿ ਹਮਿ ਸਾਕਹ." (ਸੂਹੀ ਮਃ ੪)