Meanings of Punjabi words starting from ਕ

ਕੀ ਸੁਖ ਲਿਆ? ਕਿਆ ਆਨੰਦ ਪ੍ਰਾਪਤ ਕੀਤਾ? "ਘਰ ਅਸਾਡਾ ਛਡਕੈ ਗੋਲੇ ਦੇ ਘਰ ਜਾਇ ਕਿਸੁਖਾ." (ਭਾਗੁ)


ਪਤਲੀ ਕਮਰ ਵਾਲੀ. ਦੇਖੋ, ਕ੍ਰਿਸ਼ੋਦਰੀ. "ਸੁਮੋਦ ਮੇ ਕਿਸੋਦਰੀ ਸੋਂ ਗਾਢੋ ਲਪਟਾਯੋ ਹੈ." (ਨਾਪ੍ਰ)


ਸੰ. ਸੰਗ੍ਯਾ- ੧੧ ਤੋਂ ੧੫. ਵਰ੍ਹੇ ਦੀ ਅਵਸਥਾ ਦਾ ਬਾਲਕ। ੨. ਪੁਤ੍ਰ. ਬੇਟਾ। ੩. ਘੋੜੇ ਦਾ ਬੱਚਾ. ਬਛੇਰਾ। ੪. ਸੂਰਜ.


ਸਰਵ- ਕਿਸ। ੨. ਕ੍ਰਿ. ਵਿ- ਕਿਸੀ ਪ੍ਰਕਾਰ. ਕਿਸੇ ਤਰਾਂ. "ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿ ਨ ਸਕਤ ਕਿਹ." (ਜਾਪੁ) ੩. ਫ਼ਾ. [کہ] ਵ੍ਯ- ਜੋ. ਕਿਉਂਕਿ. ੪. ਸਰਵ- ਕੌਨ. ਜੋ.