Meanings of Punjabi words starting from ਕ

ਵਿ- ਕੈਸੀ. ਕੇਹੀ. "ਓਇ ਪਲ ਘਰੀ ਕਿਹਾਰੀ." (ਕੇਦਾ ਮਃ ੫) ੨. ਸਰਵ- ਕੇਹੜੀ. ਕੌਨਸੀ.


ਸਰਵ- ਕਿਸ ਨੂੰ। ੨. ਕਿਸ. "ਕਿਹਿ ਬਿਧਿ ਲਖਉ ਗੁਸਾਈ?" (ਸੋਰ ਮਃ ੯)


ਵਿ- ਕੁਝ. ਕਿੰਚਿਤ. "ਕਿਹੁ ਚਲੈ ਨ ਚਲਦਿਆ ਨਾਲਿ." (ਸੋਰ ਮਃ ੩) "ਸਭਕਿਹੁ ਤੇਰੇ ਵਸਿ ਹੈ." (ਵਾਰ ਬਿਹਾ ਮਃ ੪) ੨. ਕ੍ਰਿ. ਵਿ- ਕਿਸੀ ਪ੍ਰਕਾਰ. ਕਿਸੇ ਤਰਾਂ. "ਬਿਨ ਸਤਿਗੁਰੁ ਕਿਹੁ ਨ ਦੇਖਿਆ ਜਾਇ" (ਮਾਝ ਅਃ ਮਃ ੩)