Meanings of Punjabi words starting from ਤ

ਤ੍ਰਯ ਦਾ ਸੰਖੇਪ. ਤਿੰਨ। ੨. ਸ਼ਬਦ ਦੇ ਅੰਤ ਇਸ ਦਾ ਅਰਥ ਹੈ ਥਾਂ, ਠਿਕਾਣੇ, ਜਿਵੇਂ- ਤਤ੍ਰ, ਪਰਤ੍ਰ.


ਦੇਖੋ, ਤ੍ਰਯੋਦਸ਼ੀ. "ਤ੍ਰਉਦਸੀ ਤੀਨਿ ਤਾਪ ਸੰਸਾਰ." (ਗਉ ਮਃ ੫. ਥਿਤੀ)


ਸੰ. ਤ੍ਰਯ. ਵਿ- ਤਿੰਨ।। ੨. ਤੀਜਾ. ਤੀਸਰਾ.