Meanings of Punjabi words starting from ਸ

ਸੰਗ੍ਯਾ- ਸ਼ਾਕ ਅਚਨ (ਖਾਣ) ਵਾਲੀ. ਸਤੀ. ਦੁਰਗਾ. ਸ਼ਾਕੰਭਰੀ. "ਅੰਜਨੀ ਗੰਜਨੀ ਸਾਕੜੀ ਸੀਤਲਾ." (ਪਾਰਸਾਵ)


ਸ਼ਕ ਸੰਮਤ. ਜੋ ਸ਼ਾਲਿਵਾਹਨ ਨੇ ਚਲਾਇਆ ਅਤੇ ਸਨ ਈਸਵੀ ਤੋਂ ਕੋਈ ੭੮ ਵਰ੍ਹੇ ਪਿੱਛੋਂ ਸ਼ੁਰੂ ਹੋਇਆ. ਦੇਖੋ, ਸਾਲਿਵਾਹਨ। ੨. ਕੋਈ ਐਸਾ ਕਰਮ, ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ. "ਧਰਮਹੇਤ ਸਾਕਾ ਜਿਨ ਕੀਆ." (ਵਿਚਿਤ੍ਰ) ੩. ਸੰ ਸ਼ਾਕਾ. ਹਰੜ. ਹਰੀਤਕੀ.


ਵਿ- ਆਕਾਰ ਸਹਿਤ. ਮੂਰਤਿਮਾਨ.


ਉਹ ਕੁਛ। ੨. ਸੰ. शकृत. ਸ਼ਕ੍ਰਿਤ. ਸੰਗ੍ਯਾ- ਗੰਦਗੀ. ਮੈਲਾ. "ਜਹਾਂ ਸਾਕਿਛੁ ਤਹਾਂ ਲਾਗਿਓ." (ਮਾਰੂ ਅਃ ਮਃ ੫) ਪਵਨ ਗੰਦਗੀ ਨੂੰ ਭੀ ਸਪਰਸ਼ ਕਰਦੇ ਸ਼ੰਕਾ ਨਹੀਂ ਕਰਦਾ.


ਦੇਖੋ, ਸਾਕਿਨੀ.


ਅ਼. [ساکنِ] ਸਕੂਨਤ (ਰਹਾਇਸ਼) ਰੱਖਣ ਵਾਲਾ. "ਅਮਰ ਸਿੰਘ ਕਮੋਇ ਸਾਕਿਨ ਖੇਮਕਰਨ." (ਪੰਪ੍ਰ)


ਸੰ. शाकिनी ਸੰਗ੍ਯਾ- ਸ਼ਾਕ (ਸਾਗ) ਵਾਲੀ ਪ੍ਰਿਥਿਵੀ. ਜਿਸ ਤੋਂ ਸਾਗ ਪੈਦਾ ਹੁੰਦੇ ਹਨ। ੨ਦੇਵੀ ਦੀ ਅੜਦਲ ਵਿੱਚ ਰਹਿਣ ਵਾਲੀ ਯੋਗਿਨੀ, ਜੋ ਲਹੂ ਮਿੰਜ (ਮੱਜਾ) ਦਾ ਆਹਾਰ ਕਰਦੀ ਹੈ. ਸਕੰਦ ਪੁਰਾਣ ਵਿੱਚ ਲੇਖ ਹੈ ਕਿ ਦਕ੍ਸ਼੍‍ ਦਾ ਜੱਗ ਨਾਸ ਕਰਨ ਲਈ ਵੀਰਭਦ੍ਰ ਨਾਲ ਸ਼ਾਕਿਨੀ ਭੀ ਗਈ ਸੀ.


ਅ਼. [ساقی] ਸਾਕ਼ੀ. ਸੰਗ੍ਯਾ- ਸ਼ਰਾਬ ਆਦਿਕ ਪਿਆਉਣ ਵਾਲਾ. "ਬਦਿਹ ਸਾਕ਼ੀਆ! ਸਾਗ਼ਰੇ ਸੁਰਖ਼ ਫ਼ਾਮ." (ਹਕਾਯਤ) ੨. ਭਾਵ- ਸਤਿਗੁਰੂ. ਪ੍ਰੇਮ ਦੀ ਖ਼ੁਮਾਰੀ ਚੜ੍ਹਾਉਣ ਵਾਲਾ। ੩. ਅ਼. [شاکی] ਸ਼ਾਕੀ. ਸ਼ਿਕਾਯਤ ਕਰਨ ਵਾਲਾ.