nan
ਦੇਖੋ, ਸਾਕ ੭- ੮. "ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ." (ਗੂਜ ਮਃ ੩)
ਸੰਗ੍ਯਾ- ਅਯੋਧ੍ਯਾ (ਅਜੁਧ੍ਯਾ) ਪੁਰੀ। ੨. ਅਯੋਧ੍ਯਾ ਦੇ ਆਸ ਪਾਸ ਦਾ ਦੇਸ਼। ੩. ਵਿ- ਅਯੋਧ੍ਯਾ ਨਿਵਾਸੀ.
ਸਕਦਾ. ਸਮਰਥ ਹੁੰਦਾ. ਦੇਖੋ, ਸਕਣਾ. "ਕੋਇ ਨ ਸਾਕੈ ਭਿੰਨ ਕਰਿ." (ਸੂਹੀ ਛੰਤ ਮਃ ੫)
ਦੇਖੋ, ਸਾਕ ਅਤੇ ਸਾਕਾ. "ਕਲੂ ਮੱਧ ਕੀਨੋ ਬਡੋ ਧਰਮ ਸਾਕੰ." (ਗ੍ਯਾਨ) ਧਰਮ ਦਾ ਸਾਕਾ ਕੀਤਾ.
ਸੰ. शाकम्भरी ਸੰਗ੍ਯਾ- ਸਾਗ ਨਾਲ ਪਾਲਨ ਵਾਲੀ ਦੁਰਗਾ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਵਡਾ ਕਾਲ ਪਿਆ, ਸਾਰਾ ਸੰਸਾਰ ਭੁੱਖਾ ਮਰਨ ਲੱਗਾ, ਤਦ ਦੇਵੀ ਨੇ ਸਾਗ ਦਾ ਰੂਪ ਧਾਰਕੇ ਪ੍ਰਿਥਿਵੀ ਢਕ ਲਈ ਅਰ ਸਭ ਭੁੱਖਿਆਂ ਨੂੰ ਮਰਨੋਂ ਬਚਾਇਆ.
nan
nan
nan
nan
nan
ਸੰ. ਸ਼ਾਕ. ਸੰਗ੍ਯਾ- ਸਾਗ. ਸਬਜੀ. ਖੇਤੀ. "ਜਲ ਬਿਨ ਸਾਖ ਕੁਮਲਾਵਤੀ." (ਬਾਰਹਮਾਹਾ ਮਾਝ) "ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ." (ਸ. ਫਰੀਦ) ੨. ਸੰ. ਸਾਕ੍ਸ਼੍ਯ. ਸ਼ਹਾਦਤ. ਗਵਾਹੀ. "ਤਬ ਸਾਖੀ ਪ੍ਰਭੁ ਅਸਟ ਬਨਾਏ। ਸਾਖ ਨਿਮਿਤ ਦੈਬੇ ਠਹਿਰਾਏ." (ਵਿਚਿਤ੍ਰ) ਸਾਕ੍ਸ਼੍ਯ ਦੈਬੇ ਨਿਮਿੱਤ। "ਹਰਿਨਾਮ ਮਿਲੈ ਪਤਿ ਸਾਖ." (ਮਾਰੂ ਮਃ ੪) ੩. ਨੇਕ ਸ਼ੁਹਰਤ. "ਸੁ ਸਾਖ ਤਾਸ ਕੀ ਸਦਾ ਤਿਹੂਨ ਲੋਕ ਮਾਨਿਯੈ." (ਪਾਰਸਾਵ) ੪. ਸੰ ਸ਼ਾਖਾ. ਦੇਖੋ, ਫ਼ਾ. [شاخ] ਸ਼ਾਖ਼. ਟਾਹਣੀ. ਸ਼ਾਖਾ. ਡਾਲੀ. "ਤੂੰ ਪੇਡ ਸਾਖ ਤੇਰੀ ਫੂਲੀ." (ਮਾਝ ਮਃ ੫) "ਨਾਮ ਸੁਰਤਰੁ ਸਾਖਹੁ." (ਸਹਸ ਮਃ ੫) ੫. ਗੋਤ੍ਰ. ਵੰਸ਼. ਕਿਸੇ ਮੂਲ ਜਾਤਿ ਤੋਂ ਨਿਕਲੀ ਹੋਈ ਕੁਲ। ੬. ਬੇਲ। ੭. ਗ੍ਰੰਥ ਦਾ ਹਿੱਸਾ. ਭਾਗ. ਕਾਂਡ.