Meanings of Punjabi words starting from ਕ

ਕੀ ਕੀਤਾ ਹੈ. ਕੀ ਕੀਤੋ ਨੇ। ੨. ਉਸ ਨੇ ਕੀ ਕੀਤਾ. "ਦੁਨਿਆਈ ਆਖੈ ਕਿਕਿਓਨੁ." (ਵਾਰ ਰਾਮ ੩)


ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. ਕਿਉਂਕਰ.


ਕ੍ਰਿ. ਵਿ- ਕਿਉਂਕਰ. ਕਿਵੇਂ. ਕਿਸ ਪ੍ਰਕਾਰ.


ਕ੍ਰਿ. ਵਿ- ਕੈਸੇ. ਕਿਸ ਤਰਾਂ. "ਤਿਸ ਦੀ ਕੀਮਤਿ ਕਿਕੂ ਹੋਇ?" (ਬਿਲਾ ਮਃ ੩)


ਵਿ- ਕੇਕਯ ਦੇਸ਼ ਦਾ ਨਿਵਾਸੀ. ਕੱਕਾ. "ਕਿਕੈ ਕਾਲਮਾਖੀ." (ਪਾਰਸਾਵ) ਦੇਖੋ, ਕੇਕਯ.