Meanings of Punjabi words starting from ਸ

ਫ਼ਾ. [ساخت] ਸਾਖ਼ਤ. ਦੇਖੋ, ਸਾਖ਼ਤਨ। ੨. ਘੋੜੇ ਦੀ ਦੁੰਮ ਵਿੱਚ ਪਹਿਨਾਇਆ ਸਾਜ਼, ਜੋ ਕਾਠੀ ਨਾਲ ਬੱਧਾ ਹੁੰਦਾ ਹੈ. ਦੁਮਚੀ.


ਫ਼ਾ. [ساختن] ਕ੍ਰ- ਬਣਾਉਣਾ. ਰਚਨਾ. ੨. ਮਿਲਜੁਲਕੇ ਰਹਿਣਾ.


ਦੇਖੋ, ਸਾਖਤ ੨. ਅਤੇ ਪਉਣਵੇਗ. "ਘੋੜੇ ਪਾਖਰ ਸੁਇਨੇ ਸਾਖਤਿ." (ਸ੍ਰੀ ਮਃ ੧) ੨. ਦੇਖੋ, ਸਾਖਤੀ.


ਸੰਗ੍ਯਾ- ਸਖ਼ਤੀ. ਤੱਦੀ. ਅਥਵਾ ਘੋੜਿਆਂ ਨੂੰ ਸਾਖਤਾਂ ਪਾਉਣ ਦੀ ਕ੍ਰਿਯਾ. "ਇਕਿ ਹੋਏ ਅਸਵਾਰ ਇਕਨਾ ਸਾਖਤੀ." (ਵਾਰ ਮਾਝ ਮਃ ੧) ੨. ਫ਼ਾ. [شاختگی] ਸ਼ਾਖ਼ਤਗੀ. ਰਚਨਾ. ਬਣਾਉਣ ਦੀ ਕ੍ਰਿਯਾ. "ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ." (ਵਾਰ ਆਸਾ) ਆਪ ਰਚਦਾ ਹੈ ਆਪ ਪ੍ਰਲੈ ਕਰਦਾ ਹੈ.


ਸੰ. ਸ਼ਾਖਾ. ਸੰਗ੍ਯਾ- ਬਿਰਛ ਦੀ ਟਾਹਣੀ. ਸ਼ਾਖ। ੨. ਭੁਜਾ, ਬਾਂਹ, ਉਂਗਲ, ਪੈਰ ਆਦਿਕ ਸ਼ਰੀਰ ਦੇ ਅੰਗ। ੩. ਗੋਤ੍ਰ. ਵੰਸ਼. ਕਿਸੇ ਵਡੀ ਜਾਤਿ ਦਾ ਇੱਕ ਭਾਗ। ੪. ਸੰਪ੍ਰਦਾਯ. ਕਿਸੇ ਧਰਮ ਤੋਂ ਨਿਕਲਿਆ ਹੋਇਆ ਫਿਰਕਾ. "ਸਿਖ ਸਾਖਾ ਬਹੁਤੇ ਕੀਏ." (ਸ. ਕਬੀਰ) ੫. ਵੇਦ ਦੇ ਭਾਗ. ਅਨੇਕ ਰਿਖੀਆਂ ਨੇ ਆਪਣੇ ਆਪਣੇ ਖਿਆਲ ਨਾਲ ਵੇਦਾਂ ਦੇ ਪਾਠ ਅਤੇ ਅਰਥ ਆਪਣੇ ਚੇਲਿਆਂ ਨੂੰ ਜੁਦੀ ਜੁਦੀ ਰੀਤਿ ਨਾਲ ਪੜ੍ਹਾਏ, ਜਿਸਤੋਂ ਵੇਦ ਦੀਆਂ ਅਨੰਤ ਸ਼ਾਖਾਂ ਹੋ ਗਈਆਂ "ਸਾਖਾ ਤੀਨਿ ਕਹੈ ਨਿਤ ਬੇਦੁ." (ਆਸਾ ਮਃ ੧) "ਸਾਖਾ ਤੀਨ ਨਿਵਾਰੀਆ ਏਕ ਸਬਦਿ ਲਿਵ ਲਾਇ." (ਸ੍ਰੀ ਅਃ ਮਃ ੩) ਇਸ ਥਾਂ ਤਿੰਨ ਸ਼ਾਖਾ ਤੋਂ ਭਾਵ ਤ੍ਰਿਗੁਣਾਤਮਕ ਵਿਦ੍ਯਾ ਹੈ.¹ ਦੇਖੋ, ਤ੍ਰੈਗੁਣ ੩.


ਸੰਗ੍ਯਾ- ਸਖ੍ਯਤਾ (ਮਿਤ੍ਰਤਾ) ਵਾਲਿਆਂ ਦੀਆਂ ਹਨ ਟੋਲੀਆਂ ਜਿਸ ਵਿੱਚ, ਅਜੇਹੀ ਸੈਨਾ. (ਸਨਾਮਾ)


ਕਰਮ ਉਪਾਸਨਾ ਗ੍ਯਾਨ ਕਾਂਡ। ੨. ਬ੍ਰਹਮਾ ਵਿਸਨੁ ਸ਼ਿਵ ਰੂਪ ਹਨ ਜਿਸ ਦੀ ਸ਼ਾਖ਼ਾ. "ਸਾਖਾ ਤੀਨ ਮੂਲ ਮਤਿ ਰਾਵੈ." (ਆਸਾ ਅਃ ਮਃ ੩) ੩. ਸਤ ਰਜ ਤਮ.