ਸੰਗ੍ਯਾ- ਚੜ੍ਹਾਈ ਕੂਚ. "ਖ਼ਾਲਸੇ ਨੇ ਅੱਜ ਅਸਵਾਰਾ ਕਰਨਾ ਹੈ." (ਲੋਕੋ) ੨. ਪਰਲੋਕ ਗਮਨ. ਗੁਰੁਪੁਰੀ ਸਿਧਾਰਨਾ. "ਨਾਵੀਂ ਪਾਤਸ਼ਾਹੀ ਦਾ ਅਸਵਾਰਾ ਕਿਸ ਪ੍ਰਕਾਰ ਹੋਇਆ?" (ਭਗਤਾਵਲੀ) ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ (ਬੀੜ). "ਬਹੁਰੋ ਲੇ ਜਾਵਹੁ ਅਸਵਾਰਾ." (ਗੁਪ੍ਰਸੂ) ੪. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜ ਧਜ ਨਾਲ ਕੱਢੀ ਹੋਈ ਅਸਵਾਰੀ.
ਫ਼ਾ. [سواری] ਸਵਾਰੀ. ਸੰਗ੍ਯਾ- ਘੋੜੇ ਉੱਪਰ ਆਰੋਹਣ (ਚੜ੍ਹਨ) ਦੀ ਕ੍ਰਿਯਾ। ੨. ਘੋੜੇ ਤੇ ਅਸਵਾਰ ਹੋਣ ਦੀ ਵਿਦ੍ਯਾ। ੩. ਯਾਨ. ਕੋਈ ਵਸਤੁ, ਜਿਸ ਉੱਪਰ ਸਵਾਰ ਹੋਈਏ.
nan
ਵਿ- ਘੋੜੇ ਉੱਪਰ ਚੜ੍ਹਿਆ ਹੋਇਆ. ਘੁੜਚੜ੍ਹਾ ਸਵਾਰ.
ਸੰਗ੍ਯਾ- ਘੋੜੀ। ੨. ਸਤਾਈ ਨਛਤ੍ਰਾਂ ਵਿੱਚੋਂ ਪਹਿਲਾ ਨਛਤ੍ਰ. ਇਸ ਦਾ ਇਹ ਨਾਉਂ ਪੈਣ ਦਾ ਕਾਰਣ ਹੈ ਕਿ ਤਿੰਨ ਨਛਤ੍ਰ ਮਿਲਣ ਕਰਕੇ ਘੋੜੇ ਦੇ ਮੂੰਹ ਵਰਗੀ ਸ਼ਕਲ ਭਾਸਦੀ ਹੈ.
ਘੋੜੀ ਦੇ ਪੁੱਤ ਦੋ ਦੇਵਤਾ, ਜੋ ਦੇਵਤਿਆਂ ਦੇ ਵੈਦ ਹਨ. ਨਿਰੁਕ੍ਤ ਦੇ ਦੈਵਤ ਕਾਂਡ ਅਤੇ ਹਰਿਵੰਸ਼ ਵਿੱਚ ਲਿਖਿਆ ਹੈ ਕਿ ਇੱਕ ਵੇਰ ਸੂਰਜ ਦੀ ਇਸਤ੍ਰੀ "ਸੰਗ੍ਯਾ" ਆਪਣੇ ਪਤੀ ਦਾ ਤੇਜ ਨਾ ਸਹਾਰਕੇ ਆਪਣੀ ਥਾਂ ਇੱਕ ਬਣਾਉਟੀ ਇਸਤ੍ਰੀ "ਛਾਯਾ" ਘਰ ਛੱਡਕੇ ਆਪ ਘੋੜੀ ਦਾ ਰੂਪ ਧਾਰਕੇ ਜੰਗਲ ਨੂੰ ਚਲੀ ਗਈ. ਜਦ ਸੂਰਜ ਨੂੰ ਪਤਾ ਲੱਗਾ ਤਾਂ ਉਸਨੇ ਘੋੜੇ ਦਾ ਰੂਪ ਧਾਰਕੇ ਉਸ ਤੋਂ ਜੌੜੇ ਪੁਤ੍ਰ ਉਤਪੰਨ ਕੀਤੇ, ਜੋ ਅਸ਼੍ਵਿਨੀਕੁਮਾਰ ਨਾਉਂ ਤੋਂ ਪ੍ਰਸਿੱਧ ਹੋਏ.#ਮਹਾਂਭਾਰਤ ਵਿੱਚ ਕਥਾ ਹੈ ਕਿ ਪੰਡੁ ਦੀ ਵਿਧਵਾ ਇਸਤ੍ਰੀ ਮਾਦ੍ਰੀ ਨੇ ਨਕੁਲ ਅਤੇ ਸਹਿਦੇਵ, ਅਸ਼੍ਵਿਨੀ ਕੁਮਾਰਾਂ ਦੇ ਸੰਜੋਗ ਤੋਂ ਜਣੇ ਸਨ. ਵੈਦਿਕ ਸਮੇਂ ਵਿੱਚ ਇਹ ਪ੍ਰਭਾਤ ਅਤੇ ਸੰਝ ਦੇ ਦੇਵਤਾ ਮੰਨੇ ਜਾਂਦੇ ਸਨ.
ਆਸ਼ਾ ਦਾ ਸੰਖੇਪ. "ਮਨ ਮਹਿ ਰਾਖਉ ਏਕ ਅਸਾ ਰੇ." (ਦੇਵ ਮਃ ੫) ੨. ਦੇਖੋ, ਅਸਾਂ. ਸਾਡੇ ਵਿੱਚ. ਹਮਾਰੇ ਮੇ. "ਅਸਾ ਜੋਰੁ ਨਾਹੀ ਜੇ ਕਿਛੁ ਕਰਿ ਸਾਕਹਿ." (ਸੂਹੀ ਮਃ ੪)
ਦੇਖੋ, ਅਸਾਸੈ.
ਅ਼. [اثاثہ] ਅਸਾਸਾ. ਸੰਗ੍ਯਾ- ਮਾਲ। ੨. ਸੰਪਦਾ. ਵਿਭੂਤੀ.
ਸੰ. अशस्ति्रन्. ਵਿ- ਜੋ ਸ਼ਾਸ੍ਤ੍ਰ ਨਹੀਂ ਜਾਣਦਾ. ਅਸ਼ਿਕਿਤ. ਅਨਪੜ੍ਹ। ੨. ਸ਼ਾਸਤ੍ਰ ਵਿਰੁੱਧ ਕਰਮ ਕਰਨ ਵਾਲਾ। ੩. ਨਿੰਦਿਤ ਸ਼ਾਸਤ੍ਰ ਅਨੁਸਾਰ ਕਰਮ ਕਰਨ ਵਾਲਾ।