Meanings of Punjabi words starting from ਆ

ਕ੍ਰਿ- ਆਚਮਨ ਕਰਨਾ. ਪੀਣਾ. ਖਾਜਾਣਾ. "ਰਕਤਾਸੁਰ ਆਚਨ." (ਅਕਾਲ) ਦੇਖੋ, ਆਚਮਨ.


ਡਿੰਗ. ਸੰਗ੍ਯਾ- ਅਰ੍‌ਚਿ (ਅੱਗ) ਤੋਂ ਪੈਦਾ ਹੋਈ ਰਾਜਪੂਤ ਵੰਸ਼. ਅਗਨਿਕੁਲ. ਦੇਖੋ, ਰਾਜਪੂਤ.


ਸੰ. ਆ- ਚਮ (ਚਮ ਧਾ- ਖਾਣਾ). ਸੰਗ੍ਯਾ- ਜਲ ਪੀਣਾ. ਪਾਨ ਕਰਨਾ। ੨. ਜਪ ਤੋਂ ਪਹਿਲਾਂ ਮੂੰਹ ਦੀ ਸ਼ੁੱਧੀ ਲਈ ਜਲ ਪੀਣਾ. ਗੋਤਮ ਸਿਮ੍ਰਿਤੀ ਵਿੱਚ ਇਸ ਦਾ ਪ੍ਰਮਾਣ ਪੰਦਰਾਂ ਬੂੰਦਾਂ ਹੈ। ੩. ਭਕ੍ਸ਼੍‍ਣ ਕਰਨਾ. ਖਾਣਾ.


ਦੇਖੋ, ਆਚਮਨ.


ਦੇਖੋ, ਅਚਰਜ. "ਆਚਰਜ ਸੁਆਮੀ ਅੰਤਰਜਾਮੀ." (ਮਲਾ ਛੰਤ ਮਃ ੫) "ਆਚਰਜੁ ਡੀਠਾ ਅਮਿਉ ਵੂਠਾ." (ਆਸਾ ਮਃ ੫)


ਸੰ. ਸੰਗ੍ਯਾ- ਚਾਲਚਲਨ। ੨. ਵ੍ਯਵਹਾਰ (ਬਿਉਹਾਰ). "ਜਦਿ ਬਿਧਿ ਆਚਰਣੰ." (ਗੂਜ ਜੈਦੇਵ) ੩. ਚਿੰਨ੍ਹ. ਲੱਛਣ.


ਦੇਖੋ, ਆਚਰਣੀਯ। ੨. ਵਿ- ਜੜ੍ਹ ਰੂਪਾ. ਜੋ ਚਲ ਫਿਰ ਨਾ ਸਕੇ. "ਚਰੀ ਆਚਰਣੀ." (ਕ੍ਰਿਸਨਾਵ)


ਸੰ. ਵਿ- ਆਚਾਰ ਯੋਗ੍ਯ. ਬਿਉਹਾਰ ਲਾਇਕ. ਕਰਣ ਯੋਗ੍ਯ.