Meanings of Punjabi words starting from ਕ

ਸੰਗ੍ਯਾ- ਮੁਹਾਰਨੀ. ਮਾਤ੍ਰਾ ਸਹਿਤ ਵਰਣਮਾਲਾ. ਬਾਰਾਖਰੀ. "ਦੂਆ ਤੀਆ ਵੀਸਰੈ ਸਣ ਕਕਾ ਕਿਕੀ." (ਭਾਗੁ) ਭਾਵ- ਸਾਰੇ ਗਿਣਤੀ ਦੇ ਪਹਾੜੇ ਅਤੇ ਮੁਹਾਰਨੀ। ੨. ਸਿੰਧੀ. ਕਿਕੋ- ਕਿਕੀ. ਬੱਚਾ ਬੱਚੀ. ਕਾਕਾ ਕਾਕੀ.


ਦੇਖੋ, ਕਕਾ ਅਤੇ ਕੱਕਾ.


ਦੇਖੋ, ਰਾਮ ਸ਼ਬਦ ਨੰਃ ੩. ਵਿੱਚ ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ, ਅਤੇ ਪੁਰੰਜਯ.


ਸੰ. ਸੰਗ੍ਯਾ- ਪਹਾੜ ਦੀ ਚੋਟੀ. ਟਿੱਲਾ। ੨. ਰਾਜੇ ਦੇ ਛਤ੍ਰ, ਚੋਰ ਆਦਿਕ ਚਿੰਨ੍ਹ। ੨. ਢੱਟੇ ਦੇ ਕੰਨ੍ਹਿਆਂ ਉੱਪਰ ਦਾ ਉੱਚਾ ਮਾਂਸਪਿੰਡ. ਢੱਟ.


ਦੇਖੋ, ਪੁਰੰਜਯ.


ਸੰ. ककूद्मिन ਕਕੁਦ (ਢੱਟ) ਵਾਲਾ. ਢੱਟਾ. ਨਰਬੈਲ. ਸਾਂਡ. ਸਾਨ੍ਹ। ੨. ਬੈਲ.


ਸੰ. ਸੰਗ੍ਯਾ- ਸ਼ਿਵ। ੨. ਇੱਕ ਪਹਾੜ। ੩. ਵੀਣਾ ਦਾ ਤੂੰਬਾ। ੪. ਲਿੰਗ ਪੁਰਾਣ ਅਨੁਸਾਰ ਇੱਕ ਤੀਰਥ। ੫. ਇੱਕ ਛੰਦ. ਲੱਛਣ- ਤਿੰਨ ਚਰਣ. ਪਹਿਲੇ ਚਰਣ ਵਿੱਚ ਅੱਠ, ਦੂਜੇ ਵਿੱਚ ਬਾਰਾਂ, ਤੀਜੇ ਵਿੱਚ ਅਠਾਰਾਂ ਅੱਖਰ. ਅੰਤ ਲਘੁ ਗੁਰੁ ਦਾ ਨੇਮ ਨਹੀਂ.#ਉਦਾਹਰਣ-#ਭਜੋ ਸਦਾ ਦਸ਼ਮੇਸ਼,#ਕਰੈ ਸ਼੍ਰਿਗਾਲਨ ਤੁਰਤ ਮ੍ਰਿਗੇਸ਼,#ਚਟਕਾ ਬਾਜ਼ ਕਾਗ ਹਨਐ ਹੰਸਾ ਪਟਬੀਜਨਾ ਦਿਨੇਸ਼.


ਇੱਕ ਛੰਦ. ਇਸ ਦਾ ਨਾਉਂ "ਕੁਕੁਭ" ਅਤੇ "ਪ੍ਰਮੋਦਕ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ੧੬- ੧੪ ਪੁਰ ਵਿਸ਼੍ਰਾਮ, ਅੰਤ ਦੇ ਗੁਰੁ.#ਉਦਾਹਰਣ-#ਸ਼ਸਤਰ ਵਿਦ੍ਯਾ ਸਿੱਖੀ ਨਾਹੀ,#ਨਾ ਤੁਰੰਗ ਦੀ ਅਸਵਾਰੀ,#ਸਿੱਖੀ ਦੀ ਨਾ ਰਹਿਤ ਕਮਾਈ,#ਤਨਖਾਹੀਆ ਹੈ ਭਾਰੀ. xxx